ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਿੰਨ ਨਾਬਾਲਗਾਂ ਸਮੇਤ ਚਾਰ ਲੜਕੀਆਂ ਅਗਵਾ

06:53 AM Sep 23, 2024 IST

ਲੁਧਿਆਣਾ: ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੋਂ ਅੱਜ ਤਿੰਨ ਨਾਬਾਲਗਾਂ ਸਮੇਤ ਚਾਰ ਲੜਕੀਆਂ ਨੂੰ ਵਰਗਲਾ ਕੇ ਅਗਵਾ ਕਰ ਲਿਆ ਗਿਆ ਹੈ। ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਮੁਹੱਲਾ ਅਜੀਤ ਨਗਰ ਵਾਸੀ ਦਵਿੰਦਰ ਪਾਲ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਜਦੋਂ ਕੰਮ ਤੋਂ ਘਰੇ ਆਏ ਤਾਂ ਉਨ੍ਹਾਂ ਦੀ ਧੀ ਪੂਨਮ ਦੇਵੀ (14) ਘਰ ਵਿੱਚ ਨਹੀਂ ਸੀ। ਜਿਸ ਦੀ ਭਾਲ ਕਰਨ ’ਤੇ ਪਲਾ ਲੱਗਿਆ ਕਿ ਸਤੀਸ਼ ਵਰਮਾ ਵਾਸੀ ਪਿੰਡ ਨੰਗਰਾ ਜ਼ਿਲ੍ਹਾ ਸਜਾਪੁਰ ਉਸ ਨੂੰ ਵਿਆਹ ਕਰਵਾਉਣ ਦੀ ਨੀਯਤ ਨਾਲ ਕਿਧਰੇ ਲੈ ਗਿਆ ਹੈ। ਇਸੇ ਤਰ੍ਹਾਂ ਥਾਣਾ ਡਾਬਾ ਦੀ ਪੁਲੀਸ ਨੂੰ ਮੁਹੱਲਾ ਗੋਬਿੰਦ ਸਿੰਘ ਨਗਰ ਵਾਸੀ ਰਮਾਵਤੀ ਦੇਵੀ ਨੇ ਦੱਸਿਆ ਕਿ ਉਸ ਦੀ ਲੜਕੀ ਸਲੋਨੀ ਯਾਦਵ (14) ਘਰੋਂ ਕਿਤੇ ਚਲੀ ਗਈ ਹੈ। ਭਾਲ ਕਰਨ ’ਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਗਵਾਂਢ ’ਚ ਰਹਿੰਦਾ ਵਿਨੋਦ ਕੁਮਾਰ ਉਸ ਨੂੰ ਵਿਆਹ ਕਰਾਉਣ ਦੀ ਨੀਯਤ ਨਾਲ ਵਰਗਲਾ ਕੇ ਲੈ ਗਿਆ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਮੋਤੀਨਗਰ ਦੀ ਪੁਲੀਸ ਨੂੰ ਪ੍ਰਭਾਤ ਨਗਰ ਢੋਲੇਵਾਲ ਚੌਕ ਵਾਸੀ ਆਰਜ਼ੂ ਬੇਗਮ ਨੇ ਦੱਸਿਆ ਕਿ ਉਸ ਦੀ ਭੈਣ ਸ਼ਬਨਮ ਪੁੱਤਰੀ ਮੁਹੰਮਦ ਮੁਸਤਫਾ (21) ਕੰਮ ਤੋਂ ਘਰ ਨਹੀਂ ਪਰਤੀ। ਉਸ ਨੇ ਸ਼ੱਕ ਜਤਾਇਆ ਹੈ ਕਿ ਉਸ ਨੂੰ ਕੋਈ ਅਗਵਾ ਕਰਕੇ ਲੈ ਗਿਆ ਹੈ। ਥਾਣਾ ਜਮਾਲਪੁਰ ਦੀ ਪੁਲੀਸ ਨੂੰ ਗੋਕੁਲ ਕਲੋਨੀ ਭਾਮੀਆਂ ਖੁਰਦ ਵਾਸੀ ਪ੍ਰਤਿਭਾ ਸ਼ਰਮਾ ਪਤਨੀ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਸ0 ਦੀ ਵੱਡੀ ਬੇਟੀ ਨਿਤਿਕਾ ਸ਼ਰਮਾ (14) ਰਾਤ ਨੂੁੰ ਘਰੋਂ ਬਿਨ੍ਹਾਂ ਦੱਸੇ ਕਿਧਰੇ ਚਲੀ ਹੈ ਤੇ ਪਤਾ ਲੱਗਿਆ ਹੈ ਕਿ ਵਨੀਤ ਵਾਸੀ ਸਾਹਮਣੇ ਬੀਸੀਐਮ ਸਕੂਲ ਪਾਰਕ ਸੈਕਟਰ-32 ਚੰਡੀਗੜ੍ਹ ਰੋਡ ਉਸ ਨੂੰ ਵਿਆਹ ਕਰਵਾਉਣ ਦੀ ਨੀਯਤ ਨਾਲ ਵਰਗਲਾ ਕੇ ਕਿਧਰੇ ਲੈ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement