ਹੈਰੋਇਨ ਤੇ ਡਰੱਗ ਮਨੀ ਸਣੇ ਚਾਰ ਨਸ਼ਾ ਤਸਕਰ ਕਾਬੂ
ਹਤਿੰਦਰ ਮਹਤਿਾ
ਜਲੰਧਰ, 6 ਅਕਤੂਬਰ
ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ ਚਾਰ ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 225 ਗ੍ਰਾਮ ਹੈਰੋਇਨ ਤੇ 5.80 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਡੀਐੱਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਗੁਰਨਾਮ ਸਿੰਘ ਪੁਲੀਸ ਪਾਰਟੀ ਸਣੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲੀਸ ਪਾਰਟੀ ਨੇ ਇਸਮਾਈਲਪੁਰ ਪੁਲੀ ਮਹਤਿਪੁਰ ਤੋਂ ਗੁਰਚਰਨ ਸਿੰਘ ਉਰਫ ਰਾਜੂ ਵਾਸੀ ਰਾਏਪੁਰ ਅਰਾਈਆਂ, ਥਾਣਾ ਮਹਤਿਪੁਰ ਦੀ ਆਲਟੋ ਕਾਰ ਨੰਬਰ ਪੀਬੀ33ਈ-3301 ਦੇ ਡੈਸ਼ ਬੋਰਡ ਵਿੱਚੋਂ 200 ਗ੍ਰਾਮ ਹੈਰੋਇਨ ਅਤੇ ਡੇਢ ਲੱਖ ਰੁਪਏ ਬਰਾਮਦ ਕੀਤੇ। ਗੁਰਚਰਨ ਸਿੰਘ ਉਰਫ ਰਾਜੂ ਦੀ ਨਿਸ਼ਾਨਦੇਹੀ ’ਤੇ ਹੀ ਪੁਲੀਸ ਨੇ 1.30 ਲੱਖ ਰੁਪਏ ਡਰੱਗ ਮਨੀ ਹੋਰ ਬਰਾਮਦ ਕੀਤੀ। ਇਸੇ ਦੌਰਾਨ ਸ਼ਹਿਰੀ ਪੁਲੀਸ ਵੱਲੋਂ ਦੋ ਨਸ਼ਾ ਤਸਕਰਾਂ ਕੋਲੋਂ 25 ਗ੍ਰਾਮ ਹੈਰੋਇਨ ਅਤੇ ਤਿੰਨ ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸਾਹਿਲ ਨੂੰ ਹੁਸ਼ਿਆਰਪੁਰ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛ-ਪੜਤਾਲ ਕੀਤੀ ਗਈ ਤਾਂ ਅਮਨਦੀਪ ਦੀਪ ਸਿੰਘ ਉਰਫ ਅਮਨ ਵਾਸੀ ਸੋਢਲ ਫਾਟਕ ਜਲੰਧਰ ਕੋਲੋਂ 25 ਗ੍ਰਾਮ ਹੈਰੋਇਨ ਅਤੇ ਤਿੰਨ ਲੱਖ ਰੁਪਏ ਡਰੱਗ ਮਨੀ ਤੇ ਕਾਰ ਬਰਾਮਦ ਹੋਈ। ਇਸੇ ਤਰ੍ਹਾਂ ਏਐੱਸਆਈ ਜਸਪਾਲ ਸਿੰਘ ਦੀ ਪੁਲੀਸ ਪਾਰਟੀ ਵੱਲੋਂ ਪਿੰਡ ਗੋਸੂਵਾਲ ਥਾਣਾ ਮਹਤਿਪੁਰ ਤੋਂ ਇੱਕ ਮਹਿਲਾ ਨਸ਼ਾ ਤਸਕਰ ਮਨਜੀਤ ਕੌਰ ਉਰਫ ਮਨਜੀਤਾ ਵਾਸੀ ਗੱਟੀ ਜੱਟਾ, ਥਾਣਾ ਧਰਮਕੋਟ ਕੋਲੋਂ 210 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਡਰੋਨ ਤੇ ਹੈਰੋਇਨ ਦਾ ਪੈਕਟ ਬਰਾਮਦ
ਅਟਾਰੀ (ਦਿਲਬਾਗ ਸਿੰਘ ਗਿੱਲ): ਭਾਰਤ-ਪਾਕਿਸਤਾਨ ਸਰਹੱਦ ’ਤੇ ਅੰਮ੍ਰਤਿਸਰ ਸੈਕਟਰ ਵਿੱਚ ਤਾਇਨਾਤ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਅਤੇ ਪੰਜਾਬ ਪੁਲੀਸ ਦੀ ਟੀਮ ਵੱਲੋਂ ਸਾਝੇ ਤੌਰ ’ਤੇ ਚਲਾਈ ਗਈ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਸਰਹੱਦੀ ਚੌਕੀ ਕਾਹਨਗੜ੍ਹ ਨੇੜਿਓਂ ਅੱਜ ਇੱਕ ਪੈਕੇਟ ਹੈਰੋਇਨ ਸਣੇ ਪਾਕਿਸਤਾਨੀ ਡਰੋਨ (ਛੋਟਾ ਕਵਾਡਕਾਪਟਰ) ਬਰਾਮਦ ਕੀਤਾ ਗਿਆ। ਸੀਮਾ ਸੁਰੱਖਿਆ ਬਲ ਅਤੇ ਥਾਣਾ ਘਰਿੰਡਾ ਦੀ ਪੁਲੀਸ ਪਾਰਟੀ ਨੇ ਸਰਹੱਦੀ ਚੌਕੀ ਕਾਹਨਗੜ੍ਹ ਨੇੜੇ ਕੰਡਿਆਲੀ ਤਾਰ ਤੋਂ ਪਾਰ ਚਲਾਈ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਪਾਕਿਸਤਾਨੀ ਡਰੋਨ ਅਤੇ ਇੱਕ ਪੈਕੇਟ ਹੈਰੋਇਨ ਬਰਾਮਦ ਕੀਤੀ। ਬਰਾਮਦ ਹੈਰੋਇਨ ਦੇ ਪੈਕੇਟ ਨੂੰ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਤਸਕਰ ਬੀਤੇ ਕੁਝ ਦਿਨਾਂ ਤੋਂ ਨਸ਼ੇ ਭੇਜਣ ਲਈ ਰੋਜ਼ਾਨਾ ਡਰੋਨ ਦੀ ਵਰਤੋਂ ਕਰ ਰਹੇ ਹਨ ਪਰ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲੀਸ ਤਸਕਰਾਂ ਦੀ ਹਰ ਕੋਸ਼ਿਸ਼ ਨੂੰ ਅਸਫ਼ਲ ਕਰ ਰਹੀ ਹੈ।