ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਾਰ ਦਹਾਕਿਆਂ ਬਾਅਦ ਹਿਊੁਸਟਨ ਵਿੱਚ ਚੀਨੀ ਕੌਂਸਲੇਟ ਬੰਦ

08:15 AM Jul 26, 2020 IST

ਹਿਊਸਟਨ, 25 ਜੁਲਾਈ

Advertisement

ਅਮਰੀਕਾ ਦੇ ਸ਼ਹਿਰ ਹਿਊਸਟਨ ਵਿੱਚ ਸ਼ੁੱਕਰਵਾਰ ਨੂੰ ਚਾਰ ਦਹਾਕਿਆਂ ਬਾਅਦ ਅਧਿਕਾਰਤ ਤੌਰ ’ਤੇ ਚੀਨੀ ਕੌਂਸਲੇਟ ਬੰਦ ਕਰ ਦਿੱਤਾ ਗਿਆ। ਇਸ ਕਦਮ ਨਾਲ ਅਮਰੀਕਾ-ਚੀਨ ਸਬੰਧ ਹੋਰ ਨਿਵਾਣ ਵੱਲ ਚਲੇ ਗਏ ਹਨ। ਪੇਈਚਿੰਗ ਦੀ ਕਰੋਨਾਵਾਇਰਸ ਮਹਾਮਾਰੀ ਪ੍ਰਤੀ ਪਹੁੰਚ, ਚੀਨ ਵਲੋਂ ਸ਼ਨਿਜਿਆਂਗ ਵਿੱਚ ਊਈਗਰ ਮੁਸਲਮਾਨਾਂ ’ਤੇ ਅੱਤਿਆਚਾਰ ਅਤੇ ਪੇਈਚਿੰਗ ਵਲੋਂ ਹਾਂਗਕਾਂਗ ਵਿੱਚ ਲਾਗੂ ਕੀਤੇ ਵਿਵਾਦਿਤ ਕੌਮੀ ਸੁਰੱਖਿਆ ਕਾਨੂੰਨ ਆਦਿ ਮਾਮਲਿਆਂ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਦੋਵਾਂ ਮੁਲਕਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਦੋਸ਼ ਲਾਏ ਸਨ ਕਿ ਇਹ ‘ਜਾਸੂਸੀ ਅਤੇ ਬੌਧਿਕ ਸੰਪਤੀ ਚੋਰੀ’ ਕਰਨ ਦਾ ਕੇਂਦਰ ਸੀ। ਸਿਖਰਲੇ ਅਮਰੀਕੀ ਅਧਿਕਾਰੀਆਂ ਨੇ ਵੀ ਹਿਊਸਟਨ ਦੇ ਕੌਂਸਲੇਟ ’ਤੇ ਪੇਈਚਿੰਗ ਦੇ ਅਮਰੀਕਾ ਵਿਚਲੇ ‘ਜਾਸੂਸੀ ਅਪਰੇਸ਼ਨਾਂ’ ਦਾ ਹਿੱਸਾ ਹੋਣ ਦੇ ਦੋਸ਼ ਲਾਏ ਸਨ। ਜਵਾਬੀ ਕਾਰਵਾਈ ਵਿੱਚ ਚੀਨ ਨੇ ਵੀ ਬੀਤੇ ਦਨਿ ਚੇਂਗਦੂ ਸਥਿਤ ਅਮਰੀਕਾ ਦਾ ਕੌਂਸਲੇਟ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। ਚੀਨ ਨੇ ਇਹ ਆਦੇਸ਼ ਦਿੰਦਿਆਂ ਦੋਸ਼ ਲਾਏ ਸਨ ਕਿ ਅਮਰੀਕਾ ਵਲੋਂ ਊਸ ਦੇ ‘ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦਿੱਤਾ ਜਾ ਰਿਹਾ ਹੈ ਅਤੇ ਕੌਮੀ ਸੁਰੱਖਿਆ ਹਿੱਤਾਂ ਨੂੰ ਨੁਕਸਾਨ’ ਪਹੁੰਚਾਇਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਹਿਊਸਟਨ ਕੌਂਸਲੇਟ ਤੋਂ ਪੀਪਲਜ਼ ਰਿਪਬਲਿਕ ਆਫ ਚਾਈਨਾ ਦਾ ਝੰਡਾ ਅਤੇ ਸੀਲ ਹਟਾ ਦਿੱਤੀ ਗਈ ਅਤੇ ਅਮਰੀਕੀ ਅਧਿਕਾਰੀਆਂ ਨੇ ਇਸ ਇਮਾਰਤ ਦਾ ਕਬਜ਼ਾ ਲੈ ਲਿਆ। -ਪੀਟੀਆਈ 

Advertisement

ਵੂਹਾਨ ’ਚ ਅਮਰੀਕੀ ਅਧਿਕਾਰੀਆਂ ਦੇ ਕੰਮਕਾਜ ’ਚ ਚੀਨ ਦੇ ਦਖ਼ਲ ਤੋਂ ਖ਼ਫ਼ਾ ਅਮਰੀਕਾ

ਵਿਦੇਸ਼ ਵਿਭਾਗ ਦੇ ਸੀਨੀਅਰ ਅਧਿਕਾਰੀ ਅਨੁਸਾਰ ਹਿਊਸਟਨ ਸਥਿਤ ਕੌਂਸਲੇਟ ਬੰਦ ਕਰਨ ਦਾ ਵਿਚਾਰ ਕੁਝ ਮਹੀਨੇ ਪਹਿਲਾਂ ਆਇਆ ਸੀ ਜਦੋਂ ਚੀਨ ਨੇ ਕੂਟਨੀਤਕ ਸਮੱਗਰੀ ਹਾਸਲ ਕਰਨ ਲਈ ਵੂਹਾਨ ਸਥਿਤ ਕੌਂਸਲੇਟ ਪੁੱਜੇ ਅਮਰੀਕੀ ਅਧਿਕਾਰੀਆਂ ਦੇ ਕੰਮਕਾਜ ਵਿੱਚ ਦਖ਼ਲ ਦਿੱਤਾ। ਚੀਨੀ ਪ੍ਰਸ਼ਾਸਨ ਨੇ ਕੂਟਨੀਤਕ ਸਮੱਗਰੀ ਲਿਜਾ ਰਹੇ ਅਮਰੀਕੀ ਅਧਿਕਾਰੀਆਂ ਨੂੰ ਰੋਕ ਲਿਆ ਅਤੇ ਕਿਹਾ ਕਿ ਜਾਣ ਤੋਂ ਪਹਿਲਾਂ ਊਨ੍ਹਾਂ ਦੀ ਤਲਾਸ਼ੀ ਲਈ ਜਾਵੇਗੀ। 

Advertisement
Tags :
ਹਿਊੁਸਟਨਕੌਂਸਲੇਟਚੀਨੀਦਹਾਕਿਆਂਬਾਅਦਵਿੱਚ