ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੜਕ ਹਾਦਸਿਆਂ ’ਚ ਚਾਰ ਮੌਤਾਂ

11:02 PM Jun 23, 2023 IST

ਨਿੱਜੀ ਪੱਤਰ ਪ੍ਰੇਰਕ

Advertisement

ਡੇਰਾਬੱਸੀ, 5 ਜੂਨ

ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ‘ਤੇ ਬੀਤੀ ਰਾਤ ਪਿੰਡ ਭਾਂਖਰਪੁਰ ਕੋਲ ਸੜਕ ਪਾਰ ਕਰਦੇ ਹੋਏ 45 ਸਾਲਾ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 45 ਸਾਲਾ ਦੀ ਡਿੰਪੀ ਵਾਸੀ ਪਿੰਡ ਤ੍ਰਿਵੇਦੀ ਕੈਂਪ ਵਜੋਂ ਹੋਈ ਹੈ। ਪੁਲੀਸ ਨੇ ਅੱਜ ਲਾਸ਼ ਦਾ ਪੋਸਟਮਾਰਟਮ ਕਰਵਾ ਵਾਰਸਾਂ ਦੇ ਹਵਾਲੇ ਕਰ ਦਿੱਤੀ।

Advertisement

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਵਿੱਚ ਦੋ ਸੜਕ ਹਾਦਸਿਆਂ ਵਿਚ ਦੋ ਜਣਿਆਂ ਦੀ ਮੌਤ ਹੋ ਗਈ। ਗੁਰਵਿੰਦਰ ਸਿੰਘ ਨਿਵਾਸੀ ਫੇਸ-1 ਟੈਗੋਰ ਗਾਰਡਨ ਬਲਦੇਵ ਨਗਰ ਅੰਬਾਲਾ ਸ਼ਹਿਰ ਨੇ ਥਾਣਾ ਪੰਜੋਖਰਾ ਵਿਚ ਸ਼ਿਕਾਇਤ ਦਰਜ ਕਰਾਈ ਹੈ ਕਿ ਕੱਲ੍ਹ ਉਸ ਦੇ ਪਿਤਾ ਰਾਜਿੰਦਰ ਸਿੰਘ (61) ਮੋਟਰ ਸਾਈਕਲ ਤੇ ਸਵਾਰ ਹੋ ਕੇ ਜੜੌਤ ਪਿੰਡ ਤੋਂ ਆਪਣੇ ਘਰ ਆ ਰਹੇ ਸਨ ਤਾਂ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਦੂਜੇ ਹਾਦਸੇ ਵਿਚ ਕਬਾੜੀ ਦਾ ਕੰਮ ਕਰਨ ਵਾਲੇ 77 ਸਾਲਾ ਰਾਜਾ ਰਾਮ ਨਿਵਾਸੀ ਧੂਲਕੋਟ ਦੀ ਮੌਤ ਹੋ ਗਈ।

ਜੀਟੀ ਰੋਡ ‘ਤੇ ਮੌਹੜਾ ਸਥਿਤ ਪ੍ਰਤਾਪ ਫੈਕਟਰੀ ਸਾਹਮਣੇ ਕਾਰ ਦੀ ਟੱਕਰ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ।ਚੰਡੀਗੜ੍ਹ ਨੰਬਰ ਦੀ ਤੇਜ਼ ਰਫ਼ਤਾਰ ਆਡੀ ਨੇ ਸੜਕ ‘ਤੇ ਖੜ੍ਹੇ ਮਜ਼ਦੂਰ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਨੂੰ ਕਾਫੀ ਦੂਰ ਤੱਕ ਘਸੀਟਦੀ ਹੋਈ ਲੈ ਗਈ। ਮ੍ਰਿਤਕ ਦੀ ਪਛਾਣ ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ ਦੇ ਤੇਤਰਪੁਰ ਪਿੰਡ ਦੇ ਨਿਤੀਸ਼ ਕੁਮਾਰ ਵਜੋਂ ਹੋਈ ਹੈ।

Advertisement