For the best experience, open
https://m.punjabitribuneonline.com
on your mobile browser.
Advertisement

ਪੱਛਮੀ ਬੰਗਾਲ ਵਿੱਚ ਤੂਫ਼ਾਨ ਕਾਰਨ ਚਾਰ ਮੌਤਾਂ, ਸੈਂਕੜੇ ਜ਼ਖ਼ਮੀ

07:34 AM Apr 01, 2024 IST
ਪੱਛਮੀ ਬੰਗਾਲ ਵਿੱਚ ਤੂਫ਼ਾਨ ਕਾਰਨ ਚਾਰ ਮੌਤਾਂ  ਸੈਂਕੜੇ ਜ਼ਖ਼ਮੀ
ਤੂਫ਼ਾਨ ਕਾਰਨ ਗੁਹਾਟੀ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ ਗੁਹਾਟੀ: ਤੂਫ਼ਾਨ ਕਾਰਨ ਅਚਾਨਕ ਪਏ ਮੀਂਹ ਨੇ ਅੱਜ ਇੱਥੇ ਲੋਕਪ੍ਰਿਯ ਗੋਪੀਨਾਥ ਬੋਰਦੋਲੋਈ ਕੌਮਾਂਤਰੀ ਹਵਾਈ ਅੱਡੇ ’ਤੇ ਤਬਾਹੀ ਮਚਾ ਦਿੱਤੀ ਜਿਸ ਕਾਰਨ ਅਧਿਕਾਰੀਆਂ ਨੂੰ ਕੁੱਝ ਸਮੇਂ ਲਈ ਉਡਾਣਾਂ ਨੂੰ ਰੋਕਣਾ ਪਿਆ ਅਤੇ ਛੇ ਉਡਾਣਾਂ ਦਾ ਰੂਟ ਬਦਲਿਆ ਗਿਆ। ਹਵਾਈ ਅੱਡੇ ਦੇ ਮੁੱਖ ਅਧਿਕਾਰੀ (ਸੀਏਓ) ਉਤਪਲ ਬਰੂਆ ਨੇ ਦੱਸਿਆ ਕਿ ਤੂਫ਼ਾਨ ਨੇ ਅਡਾਨੀ ਗਰੁੱਪ ਦੀ ਮਾਲਕੀ ਵਾਲੇ ਟਰਮੀਨਲ ਦੇ ਬਾਹਰ ਆਇਲ ਇੰਡੀਆ ਕੰਪਲੈਕਸ ਵਿੱਚ ਵੱਡਾ ਦਰੱਖਤ ਪੁੱਟ ਦਿੱਤਾ ਜਿਸ ਕਾਰਨ ਸੜਕ ਬੰਦ ਹੋ ਗਈ। ਉਨ੍ਹਾਂ ਕਿਹਾ, ‘‘ਅਸੀਂ ਫੌਰੀ ਉੱਥੇ ਪੁੱਜੇ ਅਤੇ ਅੱਧੇ ਘੰਟੇ ਤੋਂ ਵੱਧ ਸਮੇਂ ਵਿੱਚ ਤੇਲ ਦੀ ਸਪਲਾਈ ਬਹਾਲ ਕਰਨ ਲਈ ਰਸਤਾ ਖੁੱਲ੍ਹਵਾਇਆ। ਇਸ ਵਿੱਚ ਅੱਧੇ ਘੰਟੇ ਤੋਂ ਵੱਧ ਦਾ ਸਮਾਂ ਲੱਗਿਆ।’’ ਉਧਰ, ਭਾਰਤੀ ਮੌਸਮ ਵਿਭਾਗ ਨੇ ਅੱਜ ‘ਓਰੇਂਜ ਅਲਰਟ’ ਜਾਰੀ ਕਰਦਿਆਂ ਅਗਲੇ ਪੰਜ ਦਿਨਾਂ ਦੌਰਾਨ ਉੱਤਰ-ਪੂਰਬ ਦੇ ਕਈ ਸੂਬਿਆਂ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ
Advertisement

ਜਲਪਾਇਗੁੜੀ, 31 ਮਾਰਚ
ਉੱਤਰੀ ਪੱਛਮੀ ਬੰਗਾਲ ਦੇ ਜਲਪਾਇਗੁੜੀ ਜ਼ਿਲ੍ਹੇ ਦੇ ਕੁੱਝ ਹਿੱਸਿਆਂ ਵਿੱਚ ਤੂਫ਼ਾਨ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 100 ਤੋਂ ਵੱਧ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਜ਼ਿਲ੍ਹਾ ਮੁੱਖ ਦਫ਼ਤਰ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਅਤੇ ਗੁਆਂਢੀ ਮੈਨਗੁਰੀ ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਕਾਰਨ ਕਈ ਘਰ ਨੁਕਸਾਨੇ ਗਏ, ਦਰੱਖਤ ਉੱਖੜ ਗਏ ਅਤੇ ਬਿਜਲੀ ਦੇ ਖੰਭੇ ਪੁੱਟੇ ਗਏ ਹਨ। ਤੂਫ਼ਾਨ ਕਾਰਨ ਰਾਜਰਹਾਟ, ਬਾਰਨਿਸ਼, ਬਾਕਲੀ, ਜੋਰਪਕੜੀ, ਮਾਧਵਡਾਂਗਾ ਅਤੇ ਸਪਤੀਬਾੜੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਦਿਜੇਂਦਰ ਨਾਰਾਇਣ ਸਰਕਾਰ (52) ਵਾਸੀ ਸੇਨਪਾੜਾ, ਅਨੀਮਾ ਬਰਮਨ (45) ਵਾਸੀ ਪਹਾੜਪੁਰ, ਜਗਨ ਰੌਏ (72) ਵਾਸੀ ਪੁਤੀਮਾੜੀ ਅਤੇ ਸਮਰ ਰੌਏ (64) ਵਾਸੀ ਰਾਜਰਹਾਟ ਵਜੋਂ ਹੋਈ ਹੈ। ਆਫ਼ਤ ਪ੍ਰਬੰਧਨ ਅਧਿਕਾਰੀ ਨੇ ਦੱਸਿਆ ਕਿ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਧੂਪਗੁੜੀ ਦੇ ਵਿਧਾਇਕ ਨਿਰਮਲ ਚੰਦਰ ਰੌਏ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਲੋਕਾਂ ਦੀ ਸਹਾਇਤਾ ਲਈ ਸਿਵਲ ਪ੍ਰਸ਼ਾਸਨ, ਪੁਲੀਸ ਅਤੇ ਆਫ਼ਤ ਪ੍ਰਬੰਧਨ ਦੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। -ਪੀਟੀਆਈ

Advertisement

ਤੂਫ਼ਾਨ ਕਾਰਨ ਗੁਹਾਟੀ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ

ਗੁਹਾਟੀ: ਤੂਫ਼ਾਨ ਕਾਰਨ ਅਚਾਨਕ ਪਏ ਮੀਂਹ ਨੇ ਅੱਜ ਇੱਥੇ ਲੋਕਪ੍ਰਿਯ ਗੋਪੀਨਾਥ ਬੋਰਦੋਲੋਈ ਕੌਮਾਂਤਰੀ ਹਵਾਈ ਅੱਡੇ ’ਤੇ ਤਬਾਹੀ ਮਚਾ ਦਿੱਤੀ ਜਿਸ ਕਾਰਨ ਅਧਿਕਾਰੀਆਂ ਨੂੰ ਕੁੱਝ ਸਮੇਂ ਲਈ ਉਡਾਣਾਂ ਨੂੰ ਰੋਕਣਾ ਪਿਆ ਅਤੇ ਛੇ ਉਡਾਣਾਂ ਦਾ ਰੂਟ ਬਦਲਿਆ ਗਿਆ। ਹਵਾਈ ਅੱਡੇ ਦੇ ਮੁੱਖ ਅਧਿਕਾਰੀ (ਸੀਏਓ) ਉਤਪਲ ਬਰੂਆ ਨੇ ਦੱਸਿਆ ਕਿ ਤੂਫ਼ਾਨ ਨੇ ਅਡਾਨੀ ਗਰੁੱਪ ਦੀ ਮਾਲਕੀ ਵਾਲੇ ਟਰਮੀਨਲ ਦੇ ਬਾਹਰ ਆਇਲ ਇੰਡੀਆ ਕੰਪਲੈਕਸ ਵਿੱਚ ਵੱਡਾ ਦਰੱਖਤ ਪੁੱਟ ਦਿੱਤਾ ਜਿਸ ਕਾਰਨ ਸੜਕ ਬੰਦ ਹੋ ਗਈ। ਉਨ੍ਹਾਂ ਕਿਹਾ, ‘‘ਅਸੀਂ ਫੌਰੀ ਉੱਥੇ ਪੁੱਜੇ ਅਤੇ ਅੱਧੇ ਘੰਟੇ ਤੋਂ ਵੱਧ ਸਮੇਂ ਵਿੱਚ ਤੇਲ ਦੀ ਸਪਲਾਈ ਬਹਾਲ ਕਰਨ ਲਈ ਰਸਤਾ ਖੁੱਲ੍ਹਵਾਇਆ। ਇਸ ਵਿੱਚ ਅੱਧੇ ਘੰਟੇ ਤੋਂ ਵੱਧ ਦਾ ਸਮਾਂ ਲੱਗਿਆ।’’ ਉਧਰ, ਭਾਰਤੀ ਮੌਸਮ ਵਿਭਾਗ ਨੇ ਅੱਜ ‘ਓਰੇਂਜ ਅਲਰਟ’ ਜਾਰੀ ਕਰਦਿਆਂ ਅਗਲੇ ਪੰਜ ਦਿਨਾਂ ਦੌਰਾਨ ਉੱਤਰ-ਪੂਰਬ ਦੇ ਕਈ ਸੂਬਿਆਂ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×