For the best experience, open
https://m.punjabitribuneonline.com
on your mobile browser.
Advertisement

ਚਾਰ ਰੋਜ਼ਾ ਪਟਿਆਲਾ ਸੰਗੀਤ ਸਮਾਰੋਹ ਦਾ ਆਗਾਜ਼

08:43 AM Dec 23, 2023 IST
ਚਾਰ ਰੋਜ਼ਾ ਪਟਿਆਲਾ ਸੰਗੀਤ ਸਮਾਰੋਹ ਦਾ ਆਗਾਜ਼
ਸੰਗੀਤਕ ਲਹਿਰਾਂ ਨਾਲ ਸਰੋਤਿਆਂ ਨੂੰ ਸਰਸ਼ਾਰ ਕਰਦੇ ਹੋਏ ਅੰਜਨਾ ਨਾਥ। ਫੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 22 ਦਸੰਬਰ
ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ (ਐੱਨਜੈੱਡਸੀਸੀ) ਵੱਲੋਂ ਇੱਥੋਂ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਅਤੇ ਅੱਗੇ ਤੋਰਨ ਲਈ ਕਰਵਾਏ ਜਾ ਰਹੇ ਚਾਰ ਰੋਜ਼ਾ ਸ਼ਾਸਤਰੀ ਸੰਗੀਤ ਸਮਾਰੋਹ ਦੀ ਸ਼ੁਰੂਆਤ ਧੂਮ-ਧਾਮ ਨਾਲ ਹੋਈ।
ਇੱਥੇ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ’ਚ ਸ਼ੁਰੂ ਹੋਏ ਚਾਰ ਰੋਜ਼ਾ ਸੰਗੀਤ ਉਤਸਵ ਦੇ ਪਹਿਲੇ ਦਿਨ ਦੀ ਸ਼ੁਰੂਆਤ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਅਮਨਦੀਪ ਸਿੰਘ ਦੇ ਦਿਲਰੁਬਾ ਸਾਜ਼ ਦੀਆਂ ਸੰਗੀਤਕ ਤਰੰਗਾਂ ਨਾਲ ਹੋਈ, ਜਿਨ੍ਹਾਂ ਵੱਲੋਂ ਵੱਖ ਵੱਖ ਰਾਗਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਦੂਜੇ ਸੈਸ਼ਨ ’ਚ ਪਟਿਆਲਾ ਘਰਾਣੇ ਦੀ ਗਾਇਕਾ ਅੰਜਨਾ ਨਾਥ ਨੇ ਆਪਣੀ ਗਾਇਕੀ ਨਾਲ ਪਟਿਆਲਾ ਵਾਸੀਆਂ ਨੂੰ ਆਪਣੇ ਵਿਰਸੇ ਨਾਲ ਜੋੜਿਆ। ਸ਼ਾਸਤਰੀ ਸੰਗੀਤ ਨੂੰ ਸਮਰਪਿਤ 25 ਦਸੰਬਰ ਤੱਕ ਚੱਲਣ ਵਾਲੇ ਚਾਰ ਰੋਜ਼ਾ ਸਮਾਰੋਹ ਦੇ ਉਦਘਾਟਨ ਮੌਕੇ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਡਾਇਰੈਕਟਰ ਫਰਕਾਨ ਖਾਨ ਨੇ ਦੱਸਿਆ ਕਿ ਪਟਿਆਲਾ ਦੀ ਸੰਗੀਤਕ ਵਿਰਾਸਤ ਬਹੁਤ ਅਮੀਰ ਵਿਰਾਸਤ ਹੈ ਜਿਸ ਨੂੰ ਸਾਂਭਣ ਦੇ ਉਦਮ ਸਦਕਾ ਐੱਨਜੈੱਡਸੀਸੀ ਵੱਲੋਂ ਉਪਰਾਲਾ ਕਰਦਿਆ ਸੰਗੀਤਕ ਉਤਸਵ ਦੀ ਸੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਾਸਤਰੀ ਸੰਗੀਤ ਪ੍ਰਤੀ ਦਰਸ਼ਕਾਂ ਦੀ ਰੂਚੀ ਨੇ ਸਾਬਤ ਕਰ ਦਿੱਤਾ ਹੈ ਕਿ ਪੁਰਾਣੇ ਸੰਗੀਤ ’ਚ ਹਾਲੇ ਵੀ ਵਿਅਕਤੀ ਦੀ ਰੂਹ ਨੂੰ ਸ਼ਾਂਤ ਕਰਨ ਦਾ ਬਲ ਹੈ। ਡਾਇਰੈਕਟਰ ਖਾਨ ਨੇ ਆਖਿਆ ਕਿ ਅੱਜ ਦੀ ਸੰਗੀਤਕ ਸ਼ਾਮ ਨਾਲ ਦਰਸਕਾਂ ਦੀ ਸੰਗੀਤ ਪ੍ਰਤੀ ਤ੍ਰਿਪਤਾ ਪੂਰੀ ਕਰਨ ਦਾ ਐੱਨਜੈੱਡਸੀਸੀ ਵੱਲੋਂ ਕੀਤੇ ਗਏ ਛੋਟੇ ਜਿਹੇ ਉਪਰਾਲੇ ਦੀ ਪਹਿਲੀ ਸ਼ੁਰੂਆਤ ਹੈ ਜੋ 4 ਦਿਨ ਲਗਾਤਾਰ ਚੱਲੇਗੀ। ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਦੇ ਪ੍ਰੋਫੈਸਰ ਪ੍ਰੋ. ਅਮਨਦੀਪ ਸਿੰਘ ਦਿਲਰੁਬਾ ਵੱਲੋਂ ਯਮਨ ਰਾਗ ਅਤੇ ਠੁਮਰੀ ਦੀ ਪੇਸ਼ਕਾਰੀ ਦੀ ਦਿੱਤੀ। ਪ੍ਰੋ. ਅਮਨਦੀਪ ਨੇ ਦੱਸਿਆ ਕਿ ਯਮਨ ਰਾਗ ਨੂੰ ਰਾਤ ਦੇ ਮਧਿਅਮ ਪਹਿਰ ਤੇ ਸ਼ਾਮ ਨੂੰ ਵਜਾਇਆ ਜਾਂਦਾ ਹੈ। ਇਸ ਰਾਗ ਦੀ ਵਿਸ਼ੇਸ਼ਤਾ ਹੈ ਕਿ ਤੇਜ਼ ਮੱਧਮ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰੋ. ਅਮਨਦੀਪ ਸਿੰਘ ਨੇ ਹਿੰਦੁਸਤਾਨੀ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਤੰਤੀ ਸਾਜ਼ ਵਜਾਉਣ ਦੀ ਪਰੰਪਰਾ ਨੂੰ ਸੁਰਜੀਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਦੂਜੇ ਸ਼ੈਸਨ ’ਚ ਕੋਲਕਾਤਾ ਦੀ ਵਿਦਵਾਨ ਅੰਜਨਾ ਨਾਥ ਨੇ ਉਸਤਾਦ ਵੱਡੇ ਗੁਲਾਮ ਅਲੀ ਖਾਨ ਦੇ ਪੰਸੀਦਦਾ ‘ਰਾਗ ਜੈਜਾਵੰਤੀ’ ਵਿੱਚ ਗਾਇਆ। ਪ੍ਰੋਗਰਾਮ ਦਾ ਅੰਤ ‘ਰਾਗ ਭੈਰਵੀ’ ਵਿੱਚ ਕੀਤਾ ਗਿਆ।

Advertisement

Advertisement
Advertisement
Author Image

joginder kumar

View all posts

Advertisement