ਕੌਂਸਲ ਦੇ ਉਪ ਪ੍ਰਧਾਨ ਸਮੇਤ ਚਾਰ ਕੌਂਸਲਰ ਕਾਂਗਰਸ ’ਚ ਸ਼ਾਮਲ
09:02 AM May 25, 2024 IST
Advertisement
ਮਾਨਸਾ:
Advertisement
ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਨਗਰ ਕੌਂਸਲ ਬਰੇਟਾ ਦੇ ਉਪ ਪ੍ਰਧਾਨ ਅਮਨਦੀਪ ਜੈਨ ਸਮੇਤ ਚਾਰ ਕੌਂਸਲਰਾਂ ਨੇ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਆਗੂਆਂ ਦਾ ਸਵਾਗਤ ਕਰਦਿਆਂ ਜੀਤਮਹਿੰਦਰ ਸਿੰਘ ਸਿੱਧੂ ਨੇ ਨਵੇਂ ਆਏ ਸਾਥੀਆਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਵਿਚ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਕਾਂਗਰਸ ’ਚ ਸ਼ਾਮਲ ਹੋਣ ਵਾਲਿਆਂ ਵਿੱਚ ਨਗਰ ਕੌਂਸਲ ਬਰੇਟਾ ਦੇ ਉਪ ਪ੍ਰਧਾਨ ਅਮਨਦੀਪ ਜੈਨ, ਕੌਂਸਲਰ ਅਮਨਦੀਪ ਕੌਰ, ਕੌਂਸਲਰ ਸਰਬਜੀਤ ਕੌਰ, ਕੌਂਸਲਰ ਸੁਖਵਿੰਦਰ ਕੌਰ ਸ਼ਾਮਲ ਹਨ। -ਪੱਤਰ ਪ੍ਰੇਰਕ
Advertisement