ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਦੇ ਦੋ ਉਮੀਦਵਾਰਾਂ ਸਣੇ ਚਾਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

10:13 AM Sep 10, 2024 IST
ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਤੇ ਕ੍ਰਿਸ਼ਨ ਪਾਲ ਗੁੱਜਰ ਫਰੀਦਾਬਾਦ ਜ਼ਿਲ੍ਹੇ ਦੀਆਂ ਸੀਟਾਂ ਤੋਂ ਭਾਜਪਾ ਉਮੀਦਵਾਰਾਂ ਦੇ ਪਰਚੇ ਦਾਖਲ ਕਰਵਾਉਂਦੇ ਹੋਏ।-ਫੋਟੋ : ਕੁਲਵਿੰਦਰ ਕੌਰ

ਪੱਤਰ ਪ੍ਰੇਰਕ
ਫਰੀਦਾਬਾਦ, 9 ਸਤੰਬਰ
ਜ਼ਿਲ੍ਹਾ ਚੋਣ ਅਫ਼ਸਰ ਵਿਕਰਮ ਸਿੰਘ ਨੇ ਦੱਸਿਆ ਕਿ ਰਾਜਕੁਮਾਰ ਨੇ 86-ਐੱਨਆਈਟੀ ਫ਼ਰੀਦਾਬਾਦ ਵਿਧਾਨ ਸਭਾ ਲਈ ਨਾਮਜ਼ਦਗੀ ਲਈ ਆਜ਼ਾਦ ਉਮੀਦਵਾਰ ਵਜੋਂ ਰਿਟਰਨਿੰਗ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਆਨੰਦ ਸ਼ਰਮਾ ਕੋਲ ਕਾਗਜ਼ ਦਾਖ਼ਲ ਕੀਤੇ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ 90- ਤਿਗਾਂਵ ਵਿਧਾਨ ਸਭਾ ਦੇ ਉਮੀਦਵਾਰ ਰਾਜੇਸ਼ ਨਾਗਰ (ਮੌਜੂਦਾ ਵਿਧਾਇਕ) ਨੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਰਿਟਰਨਿੰਗ ਅਫ਼ਸਰ ਸਤਬੀਰ ਮਾਨ ਕੋਲ ਤੇ ਵਿਪੁਲ ਗੋਇਲ ਨੇ ਭਾਜਪਾ ਵੱਲੋਂ 89-ਫਰੀਦਾਬਾਦ ਵਿਧਾਨ ਸਭਾ ਲਈ ਰਿਟਰਨਿੰਗ ਅਫਸਰ ਅਤੇ ਉਪ ਮੰਡਲ ਅਫਸਰ ਸ਼ਿਖਾ ਅੰਤਿਲ ਕੋਲ, 87 - ਬਡਖਲ ਵਿਧਾਨ ਸਭਾ ਤੋਂ ਬੁਲੰਦ ਭਾਰਤ ਪਾਰਟੀ ਦੇ ਪ੍ਰੇਮ ਚੰਦ ਗੌੜ ਨੇ ਰਿਟਰਨਿੰਗ ਅਫਸਰ ਅਤੇ ਉਪ ਮੰਡਲ ਅਫਸਰ ਅਮਿਤ ਮਾਨ ਅੱਗੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀ ਦੇ ਪੰਜਵੇਂ ਦਿਨ ਅੱਜ 85- ਪ੍ਰਿਥਲਾ ਵਿਧਾਨ ਸਭਾ, 88- ਬੱਲਭਗੜ੍ਹ ਵਿਧਾਨ ਸਭਾ ਲਈ ਕੋਈ ਨਾਮਜ਼ਦਗੀ ਪ੍ਰਾਪਤ ਨਹੀਂ ਹੋਈ। ਭਾਜਪਾ ਵੱਲੋਂ ਸਾਬਕਾ ਵਿਧਾਇਕ ਵਿਪੁਲ ਗੋਇਲ ਨੂੰ ਮੌਜੂਦਾ ਵਿਧਾਇਕ ਨਰਿੰਦਰ ਗੁਪਤਾ ਦੀ ਥਾਂ ਟਿਕਟ ਦਿੱਤੀ ਹੈ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਤੇ ਕੇਂਦਰੀ ਰਾਜ ਮੰਤਰੀ ਅਤੇ ਫਰੀਦਾਬਾਦ ਦੇ ਸੰਸਦ ਮੈਂਬਰ ਕ੍ਰਿਸ਼ਨਪਾਲ ਨੇ ਦੋਨਾਂ ਭਾਜਪਾ ਉਮੀਦਵਾਰਾਂ ਵਿਪੁਲ ਗੋਇਲ ਤੇ ਰਾਜੇਸ਼ ਨਾਗਰ ਦੇ ਕਾਗਜ਼ ਭਰਵਾਏ।

Advertisement

Advertisement