ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਧਾਨਗੀ ਲਈ ਚਾਰ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ

10:39 AM Dec 15, 2023 IST
ਈਵੀਐੱਮ ਦੀ ਜਾਂਚ ਕਰਦੇ ਹੋਏ ਰਿਟਰਨਿੰਗ ਅਧਿਕਾਰੀ।

ਆਤਿਸ਼ ਗੁਪਤਾ
ਚੰਡੀਗੜ੍ਹ, 14 ਦਸੰਬਰ

Advertisement

ਚੰਡੀਗੜ੍ਹ ਦੇ ਸੈਕਟਰ-43 ਵਿਖੇ ਸਥਿਤ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਨਵੀਂ ਕਾਰਜਕਾਰੀ ਦੀ ਚੋਣ ਲਈ ਵੋਟਿੰਗ ਭਲ ਕੇ 15 ਦਸੰਬਰ ਨੂੰ ਹੋਵੇਗੀ। ਵੋਟਿੰਗ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਪਹਿਲੀ ਵਾਰ ਇਹ ਚੋਣ ਈਵੀਐੱਮ ਮਸ਼ੀਨਾਂ ਰਾਹੀਂ ਕਰਵਾਈ ਜਾ ਰਹੀ ਹੈ। ਇਹ ਮਸ਼ੀਨਾਂ ਅੱਜ ਅਦਾਲਤੀ ਕੰਪਲੈਕਸ ਵਿੱਚ ਪਹੁੰਚ ਗਈਆਂ ਹਨ, ਜਿਨ੍ਹਾਂ ਨੂੰ ਸਵੇਰੇ ਉਮੀਦਵਾਰਾਂ ਦੀ ਦੇਖ-ਰੇਖ ਹੇਠ ਖੋਲ੍ਹਿਆ ਜਾਵੇਗਾ। ਉੱਧਰ ਵੋਟਿੰਗ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ। ਇਸ ਵਾਰ ਬਾਰ ਚੋਣਾਂ ਵਿੱਚ ਪ੍ਰਧਾਨਗੀ ਲਈ ਚਾਰ ਉਮੀਦਵਾਰ ਡਟੇ ਹੋਏ ਹਨ। ਇਸੇ ਤਰ੍ਹਾਂ ਮੀਤ ਪ੍ਰਧਾਨ ਲਈ ਤਿੰਨ, ਸਕੱਤਰ ਲਈ ਤਿੰਨ, ਖਜ਼ਾਨਚੀ ਲਈ ਦੋ, ਲਾਈਬ੍ਰੇਰੀ ਸਕੱਤਰ ਲਈ ਦੋ ਅਤੇ ਸੰਯੁਕਤ ਸਕੱਤਰ (ਔਰਤਾਂ) ਲਈ ਤਿੰਨ ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਪ੍ਰਧਾਨਗੀ ਲਈ ਨੀਰਜ ਹੰਸ, ਸਰਬਜੀਤ ਕੌਰ, ਸ਼ਾਲਿਨੀ ਬਾਗੜੀ ਅਤੇ ਰੋਹਿਤ ਖੁੱਲਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਰੋਹਿਤ ਖੁੱਲਰ
ਨੀਰਜ ਹੰਸ
ਸ਼ਾਲਿਨੀ ਕੁਮਾਰੀ
ਸਰਬਜੀਤ ਕੌਰ

ਮੀਤ ਪ੍ਰਧਾਨ ਲਈ ਚੰਦਨ ਸ਼ਰਮਾ, ਵਿਕਾਸ ਕੁਮਾਰ ਤੇ ਗੁਰਦੇਵ ਸਿੰਘ, ਸਕੱਤਰ ਲਈ ਦੀਪਨ ਸ਼ਰਮਾ, ਰਣਜੀਤ ਸਿੰਘ ਧੀਮਾਨ ਤੇ ਪਰਮਿੰਦਰ ਸਿੰਘ ਅਤੇ ਖਜ਼ਾਨਚੀ ਲਈ ਵਿਜੈ ਕੁਮਾਰ ਅਗਰਵਾਲ, ਮਨਦੀਪ ਸਿੰਘ ਕਲੇਰ ਚੋਣ ਮੈਦਾਨ ਵਿੱਚ ਉੱਤਰੇ ਹਨ। ਇਸੇ ਤਰ੍ਹਾਂ ਲਾਇਬ੍ਰੇਰੀ ਸਕੱਤਰ ਲਈ ਅਸ਼ੋਕ ਕੁਮਾਰ ਤੇ ਸੁਰਿੰਦਰ ਪਾਲ ਕੌਰ ਚੋਣ ਮੈਦਾਨ ਵਿੱਚ ਕਿਸਮਤ ਅਜ਼ਮਾ ਰਹੇ ਹਨ। ਸੰਯੁਕਤ ਸਕੱਤਰ (ਔਰਤਾ) ਦੇ ਅਹੁਦੇ ਲਈ ਪੂਜਾ ਦੀਵਾਨ ਅਰੋੜਾ, ਰੰਜੂ ਸੈਣੀ ਅਤੇ ਸਿਮਰਨਜੀਤ ਕੌਰ ਚੋਣ ਮੈਦਾਨ ਵਿੱਚ ਉੱਤਰੇ ਹੋਏ ਹਨ। ਇਹ ਚੋਣਾਂ ਰਿਟਰਨਿੰਗ ਅਫ਼ਸਰ ਦਵਿੰਦਰ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ ਪੂਨਮ ਠਾਕੁਰ, ਮੁਨੀਸ਼ ਦੀਵਾਨ, ਗੁਰਪਾਲ ਸਿੰਘ, ਸੁਨੀਲ ਦੀ ਦੇਖਰੇਖ ਹੇਠ ਕਰਵਾਈ ਜਾ ਰਹੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਬਾਰ ਚੋਣਾਂ ਵਿੱਚ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ, ਸੰਯੁਕਤ ਸਕੱਤਰ (ਔਰਤ), ਖਜ਼ਾਨਚੀ, ਲਾਇਬ੍ਰੇਰੀ ਸਕੱਤਰ ਲਈ ਕਰਵਾਈ ਜਾਵੇਗੀ। ਇਸ ਲਈ ਵੋਟਾਂ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਇਸ ਮੌਕੇ ਬਾਰ ਐਸੋਸੀਏਸ਼ਨ ਦੇ 2358 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਕੱਲ੍ਹ ਸ਼ਾਮ ਨੂੰ ਹੀ ਕੀਤੀ ਜਾਵੇਗੀ।

Advertisement

Advertisement
Advertisement