For the best experience, open
https://m.punjabitribuneonline.com
on your mobile browser.
Advertisement

ਰਸੋਈ ਗੈਸ ਦਾ ਸਿਲੰਡਰ ਫਟਣ ਕਾਰਨ ਚਾਰ ਝੁਲਸੇ

08:13 AM Apr 11, 2024 IST
ਰਸੋਈ ਗੈਸ ਦਾ ਸਿਲੰਡਰ ਫਟਣ ਕਾਰਨ ਚਾਰ ਝੁਲਸੇ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਅਪਰੈਲ
ਬਸਤੀ ਜੋਧੇਵਾਲ ਦੇ ਇਲਾਕੇ ਭਾਰਤੀ ਕਲੋਨੀ ’ਚ ਮੰਗਲਵਾਰ ਦੀ ਦੇਰ ਰਾਤ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਇੱਕ ਘਰ ’ਚ ਸਿਲੰਡਰ ’ਚ ਧਮਾਕਾ ਹੋ ਗਿਆ। ਇਕਦਮ ਤੋਂ ਆਈ ਆਵਾਜ਼ ਨਾਲ ਆਸ-ਪਾਸ ਦੇ ਲੋਕ ਘਰਾਂ ’ਚੋਂ ਬਾਹਰ ਆ ਗਏ। ਲੋਕ ਘਟਨਾ ਸਥਾਨ ’ਤੇ ਪੁੱਜੇ ਅਤੇ ਸਿਲੰਡਰ ਧਮਾਕੇ ’ਚ ਜ਼ਖਮੀ ਹੋਏ ਚਾਰਾਂ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ ਜਿਨ੍ਹਾਂ ’ਚ 2 ਬੱਚੇ ਵੀ ਸ਼ਾਮਲ ਸਨ। ਸਾਰੇ ਜਣੇ ਬੁਰੀ ਤਰ੍ਹਾਂ ਝੁਲਸ ਚੁੱਕੇ ਸਨ ਜਿਸ ਤੋਂ ਬਾਅਣ ਜ਼ਖਮੀਆਂ ਨੇ ਇੱਕ ਦੂਸਰੇ ਦੀ ਮਦਦ ਨਾਲ ਚਾਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਨ੍ਹਾਂ ਦੀ ਪਛਾਣ ਰਾਹੁਲ, ਉਸ ਦੀ ਪਤਨੀ ਪੂਜਾ, ਲੜਕਾ ਵੰਸ਼ (7) ਅਤੇ ਲੜਕੀ ਅਨਿਆ (1) ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀ ਸੁੱਚਾ ਸਿੰਘ ਨੇ ਕਿਹਾ ਕਿ ਰਾਹੁਲ ਦੀ ਪਤਨੀ ਪੂਜਾ ਕਮਰੇ ’ਚ ਖਾਣਾ ਬਣਾ ਰਹੀ ਸੀ। ਬਾਕੀ ਪਰਿਵਾਰ ਵੀ ਕਮਰੇ ’ਚ ਮੌਜੂਦ ਸੀ। ਅਚਾਨਕ ਗੈਸ ਲੀਕ ਦੀ ਬਦਬੂ ਆਉਣ ਲੱਗੀ। ਉਸ ਨੇ ਸਿਲੰਡਰ ਤੁਰੰਤ ਪਾਣੀ ਦੀ ਬਾਲਟੀ ’ਚ ਰੱਖ ਦਿੱਤਾ। ਗੈਸ ਪੂਰੇ ਕਮਰੇ ’ਚ ਫੈਲ ਗਈ ਅਤੇ ਅੱਗ ਲੱਗਣ ਕਾਰਨ ਸਿਲੰਡਰ ਇਕਦਮ ਧਮਾਕੇ ਨਾਲ ਫਟ ਗਿਆ। ਸਿਲੰਡਰ ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਘਰਾਂ ’ਚੋਂ ਬਾਹਰ ਆ ਗਏ ਜਿਸ ਤੋਂ ਬਾਅਦ ਲੋਕ ਰਾਹੁਲ ਦੇ ਕਮਰੇ ’ਚ ਪੁੱਜੇ ਤਾਂ ਕਮਰੇ ਦੀ ਹਾਲਤ ਖਰਾਬ ਹੋ ਚੁੱਕੀ ਸੀ ਅਤੇ ਸਿਲੰਡਰ ਫਟਣ ਨਾਲ ਸਾਰੇ ਲੋਕ ਜ਼ਖਮੀ ਹੋ ਗਏ ਸਨ। ਕਮਰੇ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਤਾਂ ਦੇਖਿਆ ਕਿ ਪਰਿਵਾਰ ਦੇ ਸਾਰੇ ਮੈਂਬਰ 40 ਫੀਸਦੀ ਝੁਲਸੇ ਹੋਏ ਹਨ। ਝੁਲਸੇ ਹੋਏ ਪਰਿਵਾਰ ਨੂੰ ਚੰਡੀਗੜ੍ਹ ਰੋਡ ਸਥਿਤ 32 ਸੈਕਟਰ ਹਸਤਪਾਲ ਪਹੁੰਚਾਇਆ ਗਿਆ। ਜਿੱਥੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×