ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਰੀ ਦੇ ਮੋਟਰਸਾਈਕਲ ਤੇ ਫੋਨ ਸਣੇ ਚਾਰ ਗ੍ਰਿਫ਼ਤਾਰ

07:19 AM Sep 08, 2024 IST
ਲੁਧਿਆਣਾ: ਪੁਲੀਸ ਨੇ ਚਾਰ ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲ ਤੇ ਮੋਬਾਈਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਲਾਡੂਵਾਲ ਦੇ ਹੌਲਦਾਰ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਮੇਨ ਚੌਕ ਹੰਬੜਾ ’ਤੇ ਗਸ਼ਤ ਦੌਰਾਨ ਵਿੱਚ ਇਤਲਾਹ ਦੇ ਅਧਾਰ ’ਤੇ ਬੰਦ ਪਈ ਪੈੱਨ ਵਾਲੀ ਫੈਕਟਰੀ ਸਿੱਧਵਾਂ ਬੇਟ ਰੋਡ ਹੰਬੜਾ ਨੇੜਿਓਂ ਇੰਦਰਜੀਤ ਸਿੰਘ ਵਾਸੀ ਪਿੰਡ ਮੁਲਾਂਪੁਰ ਅਤੇ ਜੀਤ ਕੁਮਾਰ ਵਾਸੀ ਪਿੰਡ ਚੱਕ ਕਲਾਂ ਨੂੰ ਚੋਰੀ ਦੇ ਮੋਟਰਸਾਈਕਲ ਬਜਾਜ ਸੀਟੀ 100, ਬਿਨਾਂ ਨੰਬਰੀ ਮੋਟਰਸਾਈਕਲ ਹੀਰੋ ਹਾਂਡਾ ਡੀਲਕਸ  ਸਣੇ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਟਿੱਬਾ ਦੀ ਪੁਲੀਸ ਨੂੰ ਪ੍ਰਦੀਪ ਵਾਸੀ ਇੰਦਰਾ ਕਲੋਨੀ, ਰਾਹੋਂ ਰੋਡ ਨੇ ਦੱਸਿਆ ਹੈ ਕਿ ਉਹ ਰਾਤ ਨੂੰ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ, ਤਾਂ ਇੱਕ ਅਣਪਛਾਤਾ ਲੜਕਾ ਕਮਰੇ ਵਿੱਚੋਂ ਉਸਦਾ ਮੋਬਾਈਲ ਅਤੇ ਬਟੂਆ ਜਿਸ ਵਿੱਚ 2000 ਰੁਪਏ ਸਨ, ਚੋਰੀ ਕਰਕੇ ਆਪਣੇ ਬਾਹਰ ਖੜ੍ਹੇ ਸਾਥੀ ਨਾਲ ਮੋਟਰਸਾਈਕਲ  ’ਤੇ ਫ਼ਰਾਰ ਹੋ ਗਿਆ। ਭਾਲ ਕਰਨ ਤੇ ਪਤਾ ਲੱਗਾ ਕਿ ਇਹ ਚੋਰੀ ਚਰਨ ਨਗਰ, ਟਿੱਬਾ ਰੋਡ ਵਾਸੀਆਨ ਜਗਪ੍ਰੀਤ ਸਿੰਘ ਅਤੇ ਕੁਨਾਲ ਨੇ ਕੀਤੀ ਹੈ। ਦੌਰਾਨੇ ਤਫ਼ਤੀਸ਼ ਜਗਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਇੱਕ ਮੋਟਰਸਾਈਕਲ ਅਤੇ 1550 ਰੁਪਏ ਦੇ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਹਨ। - ਨਿੱਜੀ ਪੱਤਰ ਪ੍ਰੇਰਕ

ਨਾਬਾਲਗ ਨੂੰ ਵਰਗਲਾਇਆ

ਲੁਧਿਆਣਾ: ਥਾਣਾ ਸ਼ਿਮਲਾਪੁਰੀ ਦੇ ਇਲਾਕੇ ਸਾਜਨ ਬੇਕਰੀ ਵਾਲੀ ਗਲੀ, ਸ਼ਿਮਲਾਪੁਰੀ ਰਹਿੰਦੀ ਇੱਕ ਨਾਬਾਲਗ ਲੜਕੀ ਨੂੰ ਗੁਆਂਢ ਵਿੱਚ ਰਹਿੰਦਾ ਇੱਕ ਨੌਜਵਾਨ ਵਰਗਲਾ ਕੇ ਲੈ ਗਿਆ ਹੈ। ਲੜਕੀ ਦੇ ਪਿਤਾ ਦਲੀਪ ਗੁਪਤਾ ਨੇ ਦੱਸਿਆ ਕਿ ਉਸਦੀ ਲੜਕੀ ਰਾਧਾ (14 ਸਾਲ) ਘਰ ਤੋਂ ਬਿਨਾਂ ਦੱਸੇ ਕਿਧਰੇ ਚਲੀ ਗਈ ਸੀ। ਉਸਦੀ ਭਾਲ ਕਰਨ ’ਤੇ ਪਤਾ ਲੱਗਾ ਹੈ ਕਿ ਗੁਆਂਢੀ ਵਿੱਚ ਰਹਿੰਦਾ ਪਰਵਾਸ ਲੜਕੀ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ

ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ

ਲੁਧਿਆਣਾ: ਥਾਣਾ ਟਿੱਬਾ ਦੀ ਪੁਲੀਸ ਨੇ ਨਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਰਾਜ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਕੁਲਦੀਪ ਸਿੰਘ ਵਾਸੀ ਮੇਨ ਰੋਡ ਮਾਇਆਪੁਰੀ ਨੂੰ ਛਾਪੇ ਦੌਰਾਨ ਸੀਵਰੇਜ ਟਰੀਟਮੈਂਟ ਪਲਾਂਟ ਦੇ ਸਾਹਮਣੇ ਖਾਲੀ ਪਲਾਟ ਦੇ ਬਾਹਰੋਂ ਕਾਬੂ ਕਰ ਕੇ ਉਸ ਪਾਸੋਂ 2 ਪੇਟੀਆਂ ਕੁੱਲ 24 ਬੋਤਲਾਂ ਸ਼ਰਾਬ ਮਾਰਕਾ ਜਮੀਲਾ ਸੰਤਰਾ ਬਰਾਮਦ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ

ਚੋਰੀ ਦੇ ਸਾਮਾਨ ਸਮੇਤ ਗ੍ਰਿਫ਼ਤਾਰ

ਲੁਧਿਆਣਾ: ਥਾਣਾ ਦੁੱਗਰੀ ਦੇ ਥਾਣੇਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਆਤਮਾ ਰਾਮ ਵਾਸੀ ਪਿੰਡ ਖਾਸੀ ਕਲਾਂ ਨੂੰ ਛਾਪੇ ਦੌਰਾਨ ਨੇੜੇ ਕੰਧਾਰੀ ਚੌਕ ਪਾਰਕ ਵਿੱਚ ਬੈਠਿਆਂ ਕਾਬੂ ਕਰਕੇ ਉਸ ਪਾਸੋਂ 1 ਬੈਟਰੀ ਲੂਮੀਨੈੱਸ ਅਤੇ 3 ਜੋੜੇ ਜੁੱਤੀਆਂ ਬਰਾਮਦ ਕੀਤੀਆਂ ਹਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement