ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੈਰ-ਕਾਨੂੰਨੀ ਹੁੱਕੇ ਤੇ ਨਸ਼ੀਲੇ ਪਦਾਰਥਾਂ ਸਣੇ ਚਾਰ ਗ੍ਰਿਫ਼ਤਾਰ

08:02 AM Jul 27, 2023 IST
ਗੈਰ-ਕਾਨੂੰਨੀ ਹੁੱਕੇ ਤੇ ਨਸ਼ੀਲੇ ਪਦਾਰਥਾਂ ਸਣੇ ਚਾਰ ਗ੍ਰਿਫ਼ਤਾਰਮੁਲਜ਼ਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਪੰਜਾਬੀ ਟ੍ਰਿਬਿਊਨ

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਜੁਲਾਈ
ਥਾਣਾ ਡਵੀਜ਼ਨ ਨੰਬਰ 5 ਦੀ ਪੁਲੀਸ ਵੱਲੋਂ ਚੌਰਸੀਆ ਪਾਨ ਮਲਹਾਰ ਰੋਡ ਵਿੱਖੇ ਛਾਪਾ ਮਾਰ ਕੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਹੁੱਕਾ ਅਤੇ ਹੋਰ ਗੈਰਕਾਨੂੰਨੀ ਸਾਮਾਨ ਬਰਾਮਦ ਕੀਤਾ ਗਿਆ ਹੈ। ਪੁਲੀਸ ਉਨ੍ਹਾਂ ਦੇ ਦੋ ਸਾਥੀਆਂ ਦੀ ਭਾਲ ਵੀ ਕਰ ਰਹੀ ਹੈ ਜੋ ਫਰਾਰ ਦੱਸੇ ਜਾ ਰਹੇ ਹਨ।‌ ਇਸ ਸਬੰਧੀ ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਆਰਤੀ ਚੌਕ ਫਿਰੋਜ਼ਪੁਰ ਰੋਡ ’ਚ ਮੌਜੂਦ ਸੀ ਤਾਂ ਪਤਾ ਲੱਗਿਆ ਕਿ ਚੌਰਸੀਆ ਪਾਨ ਪੁਆਇੰਟ ਦੇ ਮਾਲਕ ਆਪਣੇ ਗਾਹਕਾਂ ਨੂੰ ਈ-ਸਿਗਰਟ (ਵੇਬ) ਤੰਬਾਕੂ, ਹੁੱਕਿਆਂ ਦੀਆਂ ਚਿਲਮਾਂ, ਪਾਈਪਾਂ, ਹੁੱਕਿਆਂ ਦੇ ਵੱਖ-ਵੱਖ ਫਲੇਵਰ ਵੇਚਦੇ ਹਨ ਅਤੇ ਆਪਣੀ ਦੁਕਾਨ ਦੇ ਕਾਊਂਟਰ ਤੇ ਇਹ ਨਸ਼ੀਲੇ ਪਦਾਰਥ ਸ਼ਰ੍ਹੇਆਮ ਪਿਲਾਉਂਦੇ ਹਨ ਜਿਸ ਨਾਲ ਨਾਬਾਲਿਗ ਬੱਚਿਆਂ ਨੂੰ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ। ਪੁਲੀਸ ਪਾਰਟੀ ਨੇ ਛਾਪਾ ਮਾਰ ਕੇ ਵਿਸ਼ਵਜੀਤ ਪ੍ਰਸ਼ਾਦ, ਵਿਕਾਸ ਕੁਮਾਰ ਅਤੇ ਸੰਤੋਸ਼ ਕੁਮਾਰ ਵਾਸੀਆਨ ਨੇੜੇ ਆਰਤੀ ਚੌਕ ਮੁਹੱਲਾ ਕ੍ਰਿਸ਼ਨਾ ਨਗਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 11 ਈ-ਸਿਗਰਟਾਂ (ਵੇਬ), 19 ਹੁੱਕੇ ਦੀਆਂ ਚਿਲਮਾਂ, 25 ਹੁੱਕੇ ਦੀਆ ਪਾਈਪਾਂ , 45 ਹੁੱਕੇ, ਹੁੱਕੇ ਵਿੱਚ ਪਾਉਣ ਵਾਲਾ ਤੇਲ, 30 ਡੱਬੇ ਪਲਾਸਟਿਕ ਹੁੱਕੇ ਦੇ ਫਲੇਵਰ, 231 ਡੱਬੀਆਂ ਹੁੱਕਾ ਫਲੇਵਰ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇਨ੍ਹਾਂ ਦੇ ਸਾਥੀਆਂ ਨੀਰਜ ਕੁਮਾਰ ਅਤੇ ਦੇਵ ਰਾਜ ਦੀ ਭਾਲ ਕੀਤੀ ਜਾ ਰਹੀ ਹੈ।

Advertisement

Advertisement