For the best experience, open
https://m.punjabitribuneonline.com
on your mobile browser.
Advertisement

ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਚਾਰ ਕਾਬੂ

09:15 AM Sep 23, 2024 IST
ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਚਾਰ ਕਾਬੂ
Advertisement

ਜਸਬੀਰ ਸਿੰਘ ਚਾਨਾ
ਫਗਵਾੜਾ, 22 ਸਤੰਬਰ
ਇੱਥੇ ਫਗਵਾੜਾ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਸਿਟੀ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਅਮਰ ਨਗਰ ਵਿੱਚ ਇੱਕ ਔਰਤ ਨਸ਼ਾ ਵੇਚਣ ਦਾ ਧੰਦਾ ਕਰਦੀ ਹੈ ਤੇ ਅੱਜ ਵੀ ਗਾਹਕਾਂ ਨੂੰ ਨਸ਼ਾ ਵੇਚਣ ਵਾਸਤੇ ਘਰ ਦੇ ਬਾਹਰ ਖੜ੍ਹੀ ਹੈ ਜਿਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਛਾਪਾ ਮਾਰਿਆ ਜਿਸ ਦੌਰਾਨਉਕਤ ਔਰਤ ਐਕਟਿਵਾ ’ਤੇ ਅਮਰ ਨਗਰ ਤੋਂ ਬੰਗਾ ਰੋਡ ਵੱਲ ਨਿਕਲ ਪਈ ਜਿਸ ਨੂੰ ਪੁਲੀਸ ਨੇ ਰੋਕ ਕੇ ਤਲਾਸ਼ੀ ਲਈ ਜਿਸ ਪਾਸੋਂ 30 ਗ੍ਰਾਮ ਹੈਰੋਇਨ ਤੇ ਇੱਕ ਐਕਟਿਵਾ ਬਰਾਮਦ ਹੋਈ। ਕਾਬੂ ਕੀਤੀ ਔਰਤ ਦੀ ਪਛਾਣ ਅਮਰਜੀਤ ਕੌਰ ਵਾਸੀ ਗੋਹਾਵਰ ਵਜੋਂ ਹੋਈ ਹੈ। ਇਸੇ ਤਰ੍ਹਾਂ ਰਾਵਲਪਿੰਡੀ ਪੁਲੀਸ ਨੇ ਦੋ ਵਿਅਕਤੀਆਂ ਹਰਪ੍ਰੀਤ ਸੰਧੂ ਤੇ ਗੌਰਵ ਉਰਫ਼ ਗੋਰਾ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 5 ਗ੍ਰਾਮ ਹੈਰੋਇਨ ਤੇ 150 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸੇ ਤਰ੍ਹਾਂ ਸਿਟੀ ਪੁਲੀਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐੱਸਐੱਚਓ ਸਿਟੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਜੋ ਕਿ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ ਤੇ ਅੱਜ ਵੀ ਗਾਹਕਾਂ ਨੂੰ ਨਸ਼ਾ ਵੇਚਣ ਲਈ ਘੁੰਮ ਰਿਹਾ ਹੈ ਜਿਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਦੁਸਾਂਝਾ ਗੇਟ ਲਾਗੇ ਨਾਕਾਬੰਦੀ ਕਰ ਕੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਪਾਸੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ। ਕਾਬੂ ਕੀਤੇ ਵਿਅਕਤੀ ਦੀ ਪਛਾਣ ਸਾਮੂ ਵਾਸੀ ਛੱਜ ਕਲੋਨੀ ਵਜੋਂ ਹੋਈ ਹੈ।

Advertisement

Advertisement
Advertisement
Author Image

Advertisement