ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਸੋ ਅਪਰੇਸ਼ਨ ਤਹਿਤ ਚਾਰ ਗ੍ਰਿਫ਼ਤਾਰ, ਨਸ਼ੀਲੇ ਪਦਾਰਥ ਬਰਾਮਦ

07:16 AM Jul 01, 2024 IST
ਸੰਗਰੂਰ ਵਿੱਚ ਅਪਰੇਸ਼ਨ ਕਾਸੋ ਤਹਿਤ ਸ਼ੱਕੀ ਖੇਤਰ ਵਿੱਚ ਘੁੰਮਦੇ ਹੋਏ ਪੁਲੀਸ ਮੁਲਾਜ਼ਮ।

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਜੂਨ
ਸੰਗਰੂਰ ਜ਼ਿਲ੍ਹਾ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਏ ਕਾਸੋ ਅਪਰੇਸ਼ਨ ਤਹਿਤ ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ’ਤੇ ਮਾਰੇ ਛਾਪਿਆਂ ਦੌਰਾਨ 100 ਗ੍ਰਾਮ ਹੈਰੋਇਨ, 560 ਨਸ਼ੀਲੀਆਂ ਗੋਲੀਆਂ, 55 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਦੋ ਮੋਟਰਸਾਈਕਲ ਜ਼ਬਤ ਕੀਤੇ ਗਏ ਹਨ। ਪੁਲੀਸ ਵਲੋਂ ਵੱਖ-ਵੱਖ ਥਾਣਿਆਂ ’ਚ 4 ਕੇਸ ਦਰਜ ਕਰਕੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਕਾਸੋ ਅਪਰੇਸ਼ਨ ਦੌਰਾਨ ਸ਼ਹਿਰ ਧੂਰੀ, ਸੰਗਰੂਰ, ਭਵਾਨੀਗੜ੍ਹ, ਸੁਨਾਮ-ਚੀਮਾ, ਦਿੜਬਾ, ਲਹਿਰਾ ਅਤੇ ਮੂਨਕ ਵਿਖੇ ਸਬ-ਡਿਵੀਜਨ ਡੀਐੱਸਪੀਜ ਅਤੇ ਹੋਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਸ਼ੱਕੀ ਵਿਅਕਤੀਆਂ ਅਤੇ ਥਾਵਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਕ੍ਰਮਵਾਰ ਥਾਣਾ ਸਦਰ ਧੂਰੀ, ਸ਼ੇਰਪੁਰ, ਭਵਾਨੀਗੜ੍ਹ ਅਤੇ ਚੀਮਾ ਵਿੱਚ 4 ਮੁਕੱਦਮੇ ਦਰਜ ਕਰਕੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 100 ਗ੍ਰਾਮ ਹੈਰੋਇਨ, 480 ਨਸ਼ੀਲੀਆਂ ਗੋਲੀਆਂ, 55 ਬੋਤਲਾਂ ਨਾਜਾਇਜ਼ ਸਰਾਬ ਅਤੇ 80 ਨਸ਼ੀਲੀਆਂ ਗੋਲੀਆਂ ਬਰਾਮਦ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਥਾਣਾ ਦਿੜ੍ਹਬਾ ਵਿੱਚ ਪਹਿਲਾਂ ਦਰਜ ਮੁਕੱਦਮਾ ਐੱਨਡੀਪੀਐੱਸ ਐਕਟ ਥਾਣਾ ਦਿੜ੍ਹਬਾ ਦੇ 1 ਦੋਸੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 2 ਮੋਟਰਸਾਈਕਲ ਜ਼ਬਤ ਕੀਤੇ ਗਏ। ਥਾਣਾ ਸਿਟੀ ਸੁਨਾਮ ਵਿਖੇ 2 ਵਿਅਕਤੀਆਂ ਖ਼ਿਲਾਫ਼ 110 ਜਾਬਤਾ ਫੌਜਦਾਰੀ ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ‘ਮਿਸ਼ਨ ਸਹਿਯੋਗ’ ਅਧੀਨ ਪੁਲੀਸ ਦਾ ਸਾਥ ਦੇਣ ਲਈ ਅਪੀਲ ਕੀਤੀ ਗਈ।

Advertisement

Advertisement
Advertisement