For the best experience, open
https://m.punjabitribuneonline.com
on your mobile browser.
Advertisement

ਕਾਂਗਰਸੀ ਆਗੂ ਦੇ ਪੁੱਤਰ ਦੇ ਕਤਲ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ

06:14 AM Oct 08, 2024 IST
ਕਾਂਗਰਸੀ ਆਗੂ ਦੇ ਪੁੱਤਰ ਦੇ ਕਤਲ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ
Advertisement

ਡਾ. ਹਿਮਾਂਸ਼ੂ ਸੂਦ
ਫਤਹਿਗੜ੍ਹ ਸਾਹਿਬ, 7 ਅਕਤੂਬਰ
ਮੰਡੀ ਗੋਬਿੰਦਗੜ੍ਹ ਦੇ ਕਾਂਗਰਸ ਆਗੂ ਮਨਜੀਤ ਸਿੰਘ ਦੇ 35 ਸਾਲਾ ਪੁੱਤਰ ਤਰਨਜੀਤ ਸਿੰਘ ਉਰਫ ਨੰਨੀ ਦੇ ਬਦੀਨਪੁਰ ’ਚ ਕੀਤੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਚਾਰ ਨੌਜਵਾਨਾਂ ਨੂੰ ਦੇਸੀ ਪਿਸਤੌਲ ਤੇ ਦਾਤਰਾਂ ਸਣੇ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ.ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਧੀਰਜ ਬੱਤਾ ਉਰਫ ਧੀਰੂ, ਅਮਨਿੰਦਰ ਸਿੰਘ ਉਰਫ ਪ੍ਰਿੰਸ ਬੁੱਲੜ, ਤਰਨਪ੍ਰੀਤ ਸਿੰਘ ਉਰਫ ਤਰਨ, ਗੌਰਵ ਕੁਮਾਰ ਉਰਫ ਗੱਗੀ ਅਤੇ ਸੰਦੀਪ ਸਿੰਘ ਉਰਫ ਬਾਕਸਰ ਖਿਲਾਫ਼ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰੇ ਗਰੋਹ ਬਣਾ ਕੇ ਮੰਡੀ ਗੋਬਿੰਦਗੜ੍ਹ, ਖੰਨਾ, ਖਰੜ, ਚੰਡੀਗੜ੍ਹ, ਦੋਰਾਹਾ ਆਦਿ ਇਲਾਕਿਆਂ ਵਿੱਚੋਂ ਫਿਰੌਤੀਆਂ ਵਸੂਲਦੇ ਸਨ ਅਤੇ ਨਸ਼ਾ ਤਸਕਰੀ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਨੰਨੀ ਮੰਡੀ ਗੋਬਿੰਦਗੜ੍ਹ ਵਿਚ ਟਰੇਡਿੰਗ ਦਾ ਕੰਮ ਕਰਦਾ ਸੀ, ਜਿਸ ਦੀ ਧੀਰਜ ਬੱਤਾ ਨਾਲ ਪੰਜ ਸਾਲ ਪਹਿਲਾਂ ਦੋਸਤੀ ਹੋਈ ਪਰ ਕਿਸੇ ਕਾਰਨ ਅਣਬਣ ਹੋ ਗਈ। ਇਸ ਤੋਂ ਬਾਅਦ ਗਰੋਹ ਮੈਂਬਰਾਂ ਨੇ ਨੰਨੀ ਦੀ ਰੇਕੀ ਕਰਨ ਤੋਂ ਬਾਅਦ ਦੋ ਅਕਤੂਬਰ ਨੂੰ ਹੱਤਿਆ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਗਰੋਹ ਮੈਂਬਰ ਸੰਦੀਪ ਸਿੰਘ ਉਰਫ ਬਾਕਸਰ ਵਾਸੀ ਖੰਨਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੀ ਪੁੱਛ ਪੜਤਾਲ ਆਧਾਰ ’ਤੇ ਨੀਰਜ ਕੁਮਾਰ ਵਾਸੀ ਖੰਨਾ ਨੂੰ ਨਾਮਜ਼ਦ ਕੀਤਾ ਗਿਆ ਅਤੇ ਧੀਰਜ ਬੱਤਾ ਉਰਫ ਧੀਰੂ, ਅਮਨਿੰਦਰ ਸਿੰਘ ਉਰਫ ਪ੍ਰਿੰਸ ਬੁੱਲੜ ਅਤੇ ਨੀਰਜ ਕੁਮਾਰ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਵਿਚ ਅਮਰਜੀਤ ਸਿੰਘ ਉਰਫ ਭਲਵਾਨ ਨੂੰ ਨਾਮਜ਼ਦ ਕੀਤਾ ਗਿਆ ਹੈ।

Advertisement

Advertisement
Advertisement
Author Image

Advertisement