ਬਰਤਾਨਵੀ ਸਿੱਖ ਨੌਜਵਾਨ ਦੀ ਹੱਤਿਆ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ
08:31 AM Nov 19, 2023 IST
Advertisement
ਲੰਡਨ: ਦੱਖਣ-ਪੱਛਮੀ ਲੰਡਨ ’ਚ ਇਕ ਝਗੜੇ ਦੌਰਾਨ ਬਰਤਾਨਵੀ ਸਿੱਖ ਨੌਜਵਾਨ ਦੀ ਹੱਤਿਆ ਦੇ ਸ਼ੱਕ ’ਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ’ਚ ਪੇਸ਼ ਕੀਤਾ ਗਿਆ। ਮੈਟਰੋਪਾਲਿਟਨ ਪੁਲੀਸ ਨੇ 17 ਵਰ੍ਹਿਆਂ ਦੇ ਸਿਮਰਜੀਤ ਸਿੰਘ ਨਾਗਪਾਲ ਦੀ ਹੱਤਿਆ ਦੇ ਦੋਸ਼ ਹੇਠ ਸਾਊਥਹਾਲ ਦੇ ਅਮਨਦੀਪ ਸਿੰਘ (21), ਮਨਜੀਤ ਸਿੰਘ (27), ਅਜਮੇਰ ਸਿੰਘ (31) ਅਤੇ ਪੂਰਨ ਸਿੰਘ (71) ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਗਪਾਲ ’ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਸੀ ਅਤੇ ਉਸ ਨੇ ਇਲਾਜ ਦੌਰਾਨ ਦਮ ਤੋੜਿਆ। ਪੁਲੀਸ ਨੇ ਜਾਂਚ ’ਚ ਲੋਕਾਂ ਤੋਂ ਸਹਿਯੋਗ ਮੰਗਿਆ ਹੈ। -ਪੀਟੀਆਈ
Advertisement
Advertisement