ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁੱਟ ਖੋਹ ਦੀ ਝੂਠੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਚਾਰ ਕਾਬੂ

09:08 AM Apr 15, 2024 IST

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 14 ਅਪਰੈਲ
ਪੁਲੀਸ ਨੇ ਲੁੱਟ ਖੋਹ ਦੀ ਝੂਠੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 58000 ਦੀ ਨਕਦੀ, ਮੋਟਰਸਾਈਕਲ ਅਤੇ ਪਿਸਤੌਲ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਰਿੰਦਰ ਸਿੰਘ , ਹਰਦੀਪ ਸਿੰਘ , ਸੁਨੀਲ ਕੁਮਾਰ ਅਤੇ ਚਾਂਦ ਕੁਮਾਰ ਵਜੋਂ ਹੋਈ ਹੈ। ਥਾਣਾ ਮਕਬੂਲਪੁਰਾ ਵਿੱਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਕੋਲੋਂ 32 ਬੋਰ ਦਾ ਪਿਸਤੋਲ , ਦੋ ਗੋਲੀਆਂ, ਇੱਕ ਬਿਨਾਂ ਨੰਬਰ ਵਾਲਾ ਮੋਟਰਸਾਈਕਲ ਅਤੇ ਨਕਦੀ ਬਰਾਮਦ ਹੋਈ। ਏਡੀਸੀਪੀ ਨਵਜੋਤ ਸਿੰਘ ਅਤੇ ਏਸੀਪੀ ਗੁਰਿੰਦਰ ਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਨੇ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਇਹ ਮਾਮਲਾ 12 ਘੰਟਿਆਂ ਵਿੱਚ ਹੱਲ ਕਰ ਲਿਆ। ਉਨ੍ਹਾਂ ਦੱਸਿਆ ਕਿ 12 ਅਪਰੈਲ ਦੀ ਦੇਰ ਰਾਤ ਨੂੰ ਇਹ ਘਟਨਾ ਵਾਪਰੀ ਸੀ। ਸ਼ਿਕਾਇਤ ਕੀਤੀ ਗਈ ਸੀ ਕਿ ਛੋਟਾ ਹਾਥੀ ਵਾਹਨ ਚਲਾ ਰਹੇ ਡਰਾਈਵਰ ਹਰਦੀਪ ਸਿੰਘ ਅਤੇ ਸੁਰਿੰਦਰ ਸਿੰਘ ਜਿਸ ਕੋਲ ਨਕਦੀ ਵਾਲਾ ਬੈਗ ਸੀ, ਨੂੰ ਮਹਿਤਾ ਰੋਡ ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਗੋਲੀ ਚਲਾ ਕੇ ਲੁੱਟ ਲਿਆ ਹੈ। ਲੁਟੇਰੇ 82,500 ਰੁਪਏ ਦੀ ਨਕਦੀ ਲੁੱਟ ਕੇ ਲੈ ਗਏ ਹਨ। ਪੁਲੀਸ ਜਾਂਚ ਮਗਰੋਂ ਸ਼ਿਕਾਇਤ ਝੂਠੀ ਸਾਬਤ ਹੋਈ ।ਪੁਲੀਸ ਨੇ 12 ਘੰਟਿਆਂ ਵਿੱਚ ਹੀ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ। ਮਗਰੋਂ ਦਰਜ ਕੀਤੀ ਧਾਰਾ ਵਿੱਚ ਹੋਰ ਵਾਧਾ ਕੀਤਾ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਹਮ ਸਲਾਹ ਹੋ ਕੇ ਝੂਠੀ ਸਾਜ਼ਿਸ਼ ਰਚ ਕੇ ਨਕਦੀ ਨੂੰ ਹਜ਼ਮ ਕਰਨਾ ਚਾਹੁੰਦੇ ਸਨ । ਇਸੇ ਲਈ ਉਨ੍ਹਾਂ ਲੁੱਟ ਖੋਹ ਦੀ ਝੂਠੀ ਕਹਾਣੀ ਬਣਾਈ ।

Advertisement

Advertisement
Advertisement