ਏਟੀਐੱਮ ਲੁੱਟਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਚਾਰ ਕਾਬੂ
06:57 AM Jul 27, 2024 IST
Advertisement
ਜਲੰਧਰ (ਪੱਤਰ ਪ੍ਰੇਰਕ)
Advertisement
ਜਲੰਧਰ ਕਮਿਸ਼ਨਰੇਟ ਪੁਲੀਸ ਨੇ ਜੰਡਿਆਲਾ ਤੋਂ ਗੁਰਾਇਆ ਰੋਡ ਸਥਿਤ ਕੇਨਰਾ ਬੈਂਕ ਦੇ ਏ.ਟੀ.ਐਮ ਤੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਕੇ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜੰਡਿਆਲਾ ਚੌਕੀ ਦੀ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਏਟੀਐੱਮ ’ਤੇ ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਪਿੰਡ ਮਾਲੂਵਾਲਾ, ਤਰਨ ਤਾਰਨ ਨੂੰ ਕਾਬੂ ਕਰ ਕੇ ਉਸ ਕੋਲੋਂ ਗੈਸ ਕਟਰ ਦੀ ਕਿੱਟ ਬਰਾਮਦ ਕੀਤੀ। ਸ਼ਰਮਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਦੇ ਨਾਲ ਇਸ ਵਾਰਦਾਤ ਵਿੱਚ ਚਾਰ ਹੋਰ ਵਿਅਕਤੀ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਤਿੰਨ ਜਣਿਆਂ ਮਨਪ੍ਰੀਤ ਸਿੰਘ ਉਰਫ ਲੱਕੀ ਵਾਸੀ ਅੰਮ੍ਰਿਤਸਰ, ਮੰਗਲ ਸਿੰਘ ਉਰਫ ਮੰਗਾ ਤੇ ਬਲਜਿੰਦਰ ਸਿੰਘ ਉਰਫ ਬਿੱਲੂ ਦੋਵੇਂ ਵਾਸੀ ਪਿੰਡ ਪੰਡੋਰੀ ਰਣ ਸਿੰਘ, ਤਰਨ ਤਾਰਨ ਨੂੰ ਕਾਬੂ ਕਰ ਲਿਆ ਹੈ ਜਦਕਿ ਜਗਤ ਨਰਾਇਣ ਉਰਫ ਕਾਕਾ ਵਾਸੀ ਅੰਮ੍ਰਿਤਸਰ ਦੀ ਭਾਲ ਜਾਰੀ ਹੈ।
Advertisement
Advertisement