For the best experience, open
https://m.punjabitribuneonline.com
on your mobile browser.
Advertisement

ਕੈਬਨਿਟ ਮੰਤਰੀ ਦੀ ਪਾਇਲਟ ਗੱਡੀ ’ਤੇ ਹਮਲੇ ਦੇ ਦੋਸ਼ ਹੇਠ ਚਾਰ ਕਾਬੂ

10:36 PM Jun 23, 2023 IST
ਕੈਬਨਿਟ ਮੰਤਰੀ ਦੀ ਪਾਇਲਟ ਗੱਡੀ ’ਤੇ ਹਮਲੇ ਦੇ ਦੋਸ਼ ਹੇਠ ਚਾਰ ਕਾਬੂ
Advertisement

ਹਤਿੰਦਰ ਮਹਿਤਾ

Advertisement

ਜਲੰਧਰ, 5 ਜੂਨ

ਇੱਥੇ ਬੀਤੀ ਦੇਰ ਰਾਤ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੀ ਪਾਇਲਟ ਗੱਡੀ ‘ਤੇ ਹਮਲਾ ਕਰਨ ਦੇ ਦੋਸ਼ ‘ਚ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਬੀਤੀ ਰਾਤ ਇੱਕ ਵਜੇ ਵਾਪਰੀ, ਜਦੋਂ ਮੰਤਰੀ ਆਪਣੀ ਪਤਨੀ ਸਮੇਤ ਸਮਾਗਮ ਤੋਂ ਬਾਅਦ ਘਰ ਪਰਤ ਰਹੇ ਸਨ। ਕੈਬਨਿਟ ਮੰਤਰੀ ਦਾ ਕਾਫ਼ਲਾ ਜਦੋਂ ਰਵਿਦਾਸ ਚੌਕ ਕੋਲ ਪੁੱਜਾ ਤਾਂ ਲਗਜ਼ਰੀ ਗੱਡੀ ਵਿੱਚ ਸਵਾਰ ਸ਼ਰਾਬੀ ਨੌਜਵਾਨਾਂ ਦਾ ਮੰਤਰੀ ਦੀ ਐਸਕਾਰਟ ਗੱਡੀ ਨੂੰ ਓਵਰਟੇਕ ਕਰਨ ਦੇ ਮਾਮਲੇ ਨੂੰ ਲੈ ਕੇ ਤਕਰਾਰ ਹੋ ਗਿਆ। ਇਨ੍ਹਾਂ ਨੌਜਵਾਨਾਂ ਨੇ ਗੱਡੀ ‘ਚ ਬੈਠੇ ਸੁਰੱਖਿਆ ਮੁਲਾਜ਼ਮਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਗੱਡੀ ‘ਤੇ ਇੱਟਾਂ ਨਾਲ ਹਮਲਾ ਕੀਤਾ। ਉਨ੍ਹਾਂ ਕੁਝ ਦੇਰ ਲਈ ਸੜਕ ਵੀ ਰੋਕੀ। ਪੁਲੀਸ ਦਾ ਕਹਿਣਾ ਹੈ ਕਿ ਘਟਨਾ ਵੇਲੇ ਮੰਤਰੀ ਦੀ ਗੱਡੀ ਮੌਕੇ ‘ਤੇ ਨਹੀਂ ਸੀ, ਪਰ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਡੀਸੀਪੀ ਜਗਮੋਹਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਕੁਲ, ਜਤਿਨ, ਅਸ਼ੀਸ਼ ਅਤੇ ਰਿਸ਼ੂ ਨੂੰ ਕਾਬੂ ਕਰ ਕੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ ਹੈ ਜਿਸ ਵਿੱਚ ਉਨ੍ਹਾਂ ਦੇ ਨਸ਼ੇ ‘ਚ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਦੋਂ ਇਹ ਵਿਵਾਦ ਹੋਇਆ ਤਾਂ ਕੈਬਨਿਟ ਮੰਤਰੀ ਬਲਕਾਰ ਸਿੰਘ ਮੌਕੇ ‘ਤੇ ਹਾਜ਼ਰ ਨਹੀਂ ਸਨ।

Advertisement
Advertisement
Advertisement
×