For the best experience, open
https://m.punjabitribuneonline.com
on your mobile browser.
Advertisement

ਲੁੱਟ-ਖੋਹ ਦੇ ਦੋਸ਼ ਹੇਠ ਚਾਰ ਗ੍ਰਿਫਤਾਰ

08:57 AM Jul 12, 2024 IST
ਲੁੱਟ ਖੋਹ ਦੇ ਦੋਸ਼ ਹੇਠ ਚਾਰ ਗ੍ਰਿਫਤਾਰ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ,11 ਜੁਲਾਈ
ਥਾਣਾ ਮਕਬੂਲਪੁਰਾ ਦੀ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਲੁੱਟ ਖੋਹ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਘਟਨਾ ਲਈ ਵਰਤਿਆ ਇੱਕ ਪਿਸਤੌਲ ਵੀ ਬਰਾਮਦ ਕੀਤਾ। ਇਸ ਸਬੰਧੀ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਰਾਜਪਾਲ ਸਿੰਘ ਉਰਫ ਰਾਜਾ, ਰੋਬਿਨ ਸਿੰਘ, ਸੁਮਿਤ ਸ਼ਰਮਾ ਉਰਫ ਸੁਮਿਤ ਅਤੇ ਲੱਕੀ ਵਜੋਂ ਹੋਈ ਹੈ। ਇਹ ਸਾਰੇ ਹੀ ਛੇਹਰਟਾ ਇਲਾਕੇ ਦੇ ਰਹਿਣ ਵਾਲੇ ਹਨ। ਪੁਲੀਸ ਨੇ ਇਨ੍ਹਾਂ ਕੋਲੋਂ ਘਟਨਾ ਵਿੱਚ ਵਰਤਿਆ ਪਿਸਤੌਲ ਅਤੇ ਇੱਕ ਗੋਲੀ ਤੇ ਇੱਕ ਖਾਲੀ ਖੋਲ ਬਰਾਮਦ ਕੀਤਾ ਹੈ। ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਹਰਪ੍ਰੀਤ ਸਿੰਘ ਵਾਸੀ ਗੁਰੂ ਰਾਮਦਾਸ ਨਗਰ ਕੋਟ ਖਾਲਸਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ ਜਿਸ ਕੋਲੋਂ ਲੁਟੇਰੇ ਇੱਕ ਲੈਪਟਾਪ, ਦੋ ਮੋਬਾਈਲ ਫੋਨ ਆਦਿ ਜਬਰੀ ਖੋਹ ਕੇ ਲੈ ਗਏ ਸਨ । ਲੁਟੇਰਿਆਂ ਨੇ ਉਸ ਦੇ ਇੱਕ ਸਾਥੀ ਨੂੰ ਗੋਲੀ ਮਾਰ ਕੇ ਜ਼ਖਮੀ ਵੀ ਕਰ ਦਿੱਤਾ ਸੀ।

Advertisement

Advertisement
Author Image

joginder kumar

View all posts

Advertisement
Advertisement
×