ਸਪਾਅ ਸੈਂਟਰ ’ਚ ਦੇਹ ਵਪਾਰ ਕਰਨ ਦੇ ਦੋਸ਼ ਹੇਠ ਚਾਰ ਕਾਬੂ
09:04 AM Dec 24, 2024 IST
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 23 ਦਸੰਬਰ
ਮਲੋਟ ਦੇ ਇਕ ਮੌਲ ਦੇ ਸਪਾਅ ਸੈਂਟਰ ਵਿੱਚ ਦੇਹ ਵਪਾਰ ਦਾ ਧੰਦਾ ਕਰਨ ਦੀ ਆੜ ਹੇਠ ਪੁਲੀਸ ਨੇ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਕਈ ਦਿਨਾਂ ਤੋਂ ਇਸ ਮਾਮਲੇ ਦੀ ਭਿਣਕ ਸੀ। ਇਸ ਲਈ ਉਨ੍ਹਾਂ ਇਸ ਸੈਂਟਰ ’ਤੇ ਨਜ਼ਰ ਰੱਖੀ ਹੋਈ ਸੀ। ਥਾਣਾ ਸਿਟੀ ਮਲੋਟ ਦੇ ਇੰਸਪੈਕਟਰ ਪਰਮਜੀਤ ਸਿੰਘ ਅਤੇ ਐਚ ਐਚ ਓ ਹਰਪ੍ਰੀਤ ਕੌਰ ਨੇ ਪੁਲੀਸ ਪਾਰਟੀ ਨੂੰ ਲੈ ਕੇ ਸਕਾਈ ਮੌਲ ਵਿੱਚ ਬਣੇ ਸਪਾਅ ਸੈਂਟਰ ’ਚ ਯੋਜਨਾਬੱਧ ਤਰੀਕੇ ਨਾਲ ਛਾਪਾ ਮਾਰਿਆ ਤਾਂ ਉਥੇ ਚਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਸੈਂਟਰ ਦੀ ਸੰਚਾਲਕਾ, ਨਾਗਾਲੈਂਡ ਦੀ ਇਕ ਲੜਕੀ, ਇਕ ਕਰਮਚਾਰੀ ਲੜਕਾ ਤੇ ਇਕ ਗਾਹਕ ਗੋਬਿੰਦਾ ਨੂੰ ਕਾਬੂ ਕਰਕੇ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ।
Advertisement
Advertisement