For the best experience, open
https://m.punjabitribuneonline.com
on your mobile browser.
Advertisement

ਦੋ ਕਰੋੜ ਦੇ ਸੁੱਕੇ ਮੇਵੇ ਲੁੱਟਣ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ

06:48 AM Sep 12, 2024 IST
ਦੋ ਕਰੋੜ ਦੇ ਸੁੱਕੇ ਮੇਵੇ ਲੁੱਟਣ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਸਤੰਬਰ
ਕਰੀਬ ਇੱਕ ਹਫ਼ਤਾ ਪਹਿਲਾਂ ਪਿੰਡ ਇੱਬਨ ਕਲਾਂ ਵਿੱਚ ਇੱਕ ਕੋਲਡ ਸਟੋਰ ਤੋਂ ਸੁੱਕੇ ਮੇਵੇ ਅਤੇ ਕਰਿਆਨੇ ਦਾ ਲਗਭਗ ਦੋ ਕਰੋੜ ਰੁਪਏ ਮੁੱਲ ਦਾ ਸਾਮਾਨ ਲੁੱਟਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਵਿੱਚ ਪੁਲੀਸ ਦਾ ਇੱਕ ਬਰਖ਼ਾਸਤ ਸਿਪਾਹੀ ਅਤੇ ਇੱਕ ਅਪਰਾਧੀ ਸ਼ਾਮਲ ਹੈ। ਪੁਲੀਸ ਟੀਮਾਂ ਨੇ ਕੋਲਡ ਸਟੋਰ ਵਿੱਚੋਂ ਲੁੱਟਿਆ ਸਾਰਾ ਸਾਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਠਾਣਾ ਸਿੰਘ ਵਾਸੀ ਬਸਤੀ ਮਲਸੀਆ, ਜ਼ੀਰਾ, ਜਸਵਿੰਦਰ ਕੁਮਾਰ ਵਾਸੀ ਪਿੰਡ ਠੱਠੀ ਗੁਰਦਾਸਪੁਰ, ਪਰਵੀਨ ਸਿੰਘ ਗੁਰੂ ਤੇਗ ਬਹਾਦਰ ਨਗਰ, ਜ਼ੀਰਾ ਅਤੇ ਰਵਿੰਦਰ ਸਿੰਘ ਆਦਮਪੁਰ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਕਾਲੀ ਮਿਰਚ ਦੇ 30 ਕਿਲੋ ਵਜ਼ਨ ਦੇ 29 ਬੋਰੇ, ਕਾਲੇ ਛੋਲਿਆਂ ਦੇ 40 ਕਿਲੋ ਵਜ਼ਨ ਦੇ 40 ਬੋਰੇ, ਕਾਜੂ ਦੇ 189 ਟੀਨ, ਕਾਜੂ ਦੇ 30 ਡੱਬੇ, ਅੰਜੀਰ 62 ਡੱਬੇ, ਸੋਗੀ 47 ਡੱਬੇ, ਮੱਕੀ ਦੇ 2 ਬੋਰੇ, ਬਦਾਮ 76 ਡੱਬੇ , ਹਲਦੀ 5 ਪੇਟੀਆਂ, ਖਜੂਰ ਤਿੰਨ ਥੈਲੇ ਅਤੇ ਕਾਲੀ ਮਿਰਚ 11 ਥੈਲੇ ਬਰਾਮਦ ਕੀਤੇ ਹਨ। ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਐੱਸਐੱਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਡਕੈਤੀ ਮਾਮਲੇ ਦਾ ਮੁੱਖ ਮੁਲਜ਼ਮ ਠਾਣਾ ਸਿੰਘ ਖ਼ਿਲਾਫ਼ ਡਕੈਤੀ, ਚੋਰੀ ਅਤੇ ਐੱਨਡੀਪੀਐੱਸ ਐਕਟ ਦੇ 11 ਅਪਰਾਧਿਕ ਕੇਸ ਦਰਜ ਹਨ, ਜਦਕਿ ਜਸਵਿੰਦਰ ਅਤੇ ਰਵਿੰਦਰ ਖ਼ਿਲਾਫ਼ ਵੀ ਇੱਕ-ਇੱਕ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਇਸ ਲੁੱਟ ਦੀ ਸਾਰੀ ਯੋਜਨਾ ਇਬਨ ਕਲਾਂ ਨੇੜੇ ਪੈਂਦੇ ਪਿੰਡ ਸਾਂਘਨਾ ਵਿਖੇ ਠਾਣਾ ਸਿੰਘ ਅਤੇ ਦਿਲਸ਼ੇਰ ਸਿੰਘ ਵੱਲੋਂ ਬਣਾਈ ਗਈ ਸੀ।

Advertisement

Advertisement
Advertisement
Author Image

Advertisement