ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਦਰ ਸ਼ੇਖਰ ’ਤੇ ਹਮਲੇ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ

09:05 AM Jul 02, 2023 IST

ਟ੍ਰਿਬਿਊਨ ਨਿਊਜ਼ ਸਰਵਿਸ
ਅੰਬਾਲਾ, 1 ਜੁਲਾਈ
ਭੀਮ ਆਰਮੀ ਮੁਖੀ ਚੰਦਰ ਸ਼ੇਖਰ ’ਤੇ ਬੀਤੇ ਦਿਨ ਹੋਏ ਹਮਲੇ ਦੇ ਸਬੰਧ ’ਚ ਇੱਥੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਯੂਪੀ ਪੁਲੀਸ ਅਤੇ ਹਰਿਆਣਾ ਦੀ ਅੈੱਸਟੀਅੈੱਫ ਟੀਮ ਨੇ ਜ਼ਿਲ੍ਹਾ ਅੰਬਾਲਾ ਦੇ ਸ਼ਾਹਜ਼ਾਦਪੁਰ ਇਲਾਕੇ ਤੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੈੱਸਟੀਅੈੱਫ ਦੀ ਅੰਬਾਲਾ ਇਕਾਈ ਦੇ ਡੀਅੈੱਸਪੀ ਅਮਨ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਵਿਕਾਸ, ਪ੍ਰਸ਼ਾਂਤ ਤੇ ਲੋਵਿਸ਼ ਵਜੋਂ ਹੋਈ ਹੈ ਜੋ ਯੂਪੀ ਦੇ ਦਿਓਬੰਦ ਇਲਾਕੇ ’ਚ ਪੈਂਦੇ ਸਹਾਰਨਪੁਰ ਜ਼ਿਲ੍ਹੇ ਦੇ ਪਿੰਡ ਰਣਖੰਡੀ ਨਾਲ ਸਬੰਧਤ ਹਨ ਜਦਕਿ ਚੌਥਾ ਮੁਲਜ਼ਮ ਵਿਕਾਸ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਗੋਂਦਰ ਨਾਲ ਸਬੰਧਤ ਹੈ। ੳੁਨ੍ਹਾਂ ਤੋਂ ਕੋੲੀ ਅਸਲਾ ਬਰਾਮਦ ਨਹੀਂ ਹੋਇਆ। ੲਿਸੇ ਦੌਰਾਨ ਉੱਤਰ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਬਰਜੇਸ਼ ਪਾਠਕ ਨੇ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਅਾਜ਼ਾਦ ਨੂੰ ਸੁਰੱਖਿਆ ਮੁਹੱਈਆ ਕਰਵਾੳੁਣ ਦਾ ਐਲਾਨ ਕੀਤਾ।

Advertisement

Advertisement
Tags :
ਸ਼ੇਖਰਹਮਲੇਗ੍ਰਿਫ਼ਤਾਰਚੰਦਰ