ਗੈਰਕਾਨੂੰਨੀ ਹਥਿਆਰ ਵੇਚਣ ਦੇ ਦੋਸ਼ ਤਹਿਤ ਦੋ ਨੌਜਵਾਨਾਂ ਸਣੇ 4 ਕਾਬੂ
08:53 PM Mar 20, 2025 IST
Advertisement
ਹਰਦੀਪ ਸਿੰਘ
ਧਰਮਕੋਟ, 20 ਮਾਰਚ
ਮੋਗਾ ਪੁਲੀਸ ਨੇ ਮੱਧ ਪ੍ਰਦੇਸ਼ ਤੋਂ ਨਜਾਇਜ਼ ਹਥਿਆਰ ਲਿਆ ਕੇ ਪੰਜਾਬ ਵਿਚ ਵੇਚਣ ਦੇ ਦੋਸ਼ਾਂ ਤਹਿਤ ਦੋ ਨੌਜਵਾਨਾਂ ਸਣੇ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿਚੋਂ ਦੋ ਮੁਲਜ਼ਮ ਧਰਮਕੋਟ ਨੇੜਲੇ ਪਿੰਡ ਸ਼ੇਰਪੁਰ ਤਾਇਬਾ ਦੇ ਦੱਸੇ ਜਾਂਦੇ ਹਨ। ਸੀਆਈਏ ਸਟਾਫ਼ ਦੀ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਰੇਕੀ ਕਰਕੇ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
Advertisement
ਜਾਣਕਾਰੀ ਮੁਤਾਬਕ ਸ਼ੇਰਪੁਰ ਤਾਇਬਾ ਦੇ ਦੋ ਨੌਜਵਾਨ ਗੁਰਪ੍ਰੀਤ ਸਿੰਘ ਅਤੇ ਸੁਰਜੀਤ ਸਿੰਘ ਫਰੀਦਕੋਟ ਜੇਲ੍ਹ ਵਿੱਚ ਬੰਦ ਇਕ ਵਿਅਕਤੀ ਦੇ ਕਹਿਣ ਉੱਤੇ ਨਜਾਇਜ਼ ਅਸਲੇ ਦੀ ਖਰੀਦ ਵੇਚ ਦਾ ਕੰਮ ਕਰਦੇ ਸਨ। ਇਸ ਕੰਮ ਵਿੱਚ ਉਨ੍ਹਾਂ ਨਾਲ ਸੁਖਪਾਲ ਸਿੰਘ ਵਾਸੀ ਸੰਗਰੂਰ ਅਤੇ ਅਜੇ ਕੁਮਾਰ ਵਾਸੀ ਫਾਜ਼ਿਲਕਾ ਵੀ ਸ਼ਾਮਲ ਸਨ। ਪੁਲੀਸ ਨੇ ਇਨ੍ਹਾਂ ਨੂੰ ਵੀ ਕਾਬੂ ਕਰ ਲਿਆ ਹੈ। ਮੁਲਜ਼ਮਾਂ ਕੋਲੋਂ 9 ਰਿਵਾਲਵਰ ਅਤੇ 20 ਕਾਰਤੂਸ ਬਰਾਮਦ ਹੋਏ ਹਨ। ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।
Advertisement
Advertisement
Advertisement