ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਤਨੀ ਤੇ ਉਸ ਦੀ ਸਹੇਲੀ ਨੂੰ ਦਰੜ ਕੇ ਮਾਰਨ ਵਾਲੇ ਮੁਲਜ਼ਮ ਸਣੇ ਚਾਰ ਕਾਬੂ

07:01 AM Apr 19, 2024 IST
ਸਿਰਸਾ ਪੁਲੀਸ ਦੀ ਹਿਰਾਸਤ ਵਿਚ ਮੁਲਜ਼ਮ। -ਫੋਟੋ: ਪ੍ਰਭੂ

ਨਿੱਜੀ ਪੱਤਰ ਪ੍ਰੇਰਕ
ਸਿਰਸਾ, 18 ਅਪਰੈਲ
ਵਿਸਾਖੀ ਦੇ ਦਿਨ ਗੁਰਦੁਆਰੇ ਸੇਵਾ ਕਰਨ ਜਾ ਰਹੀ ਪਤਨੀ ਤੇ ਉਸ ਦੀ ਸੇਹਲੀ ਨੂੰ ਕਥਿਤ ਟਰੱਕ ਹੇਠ ਦਰੜ ਕੇ ਕਤਲ ਕਰਨ ਦੇ ਮਾਮਲੇ ’ਚ ਪੁਲੀਸ ਨੇ ਮੁੱਖ ਮੁਲਜ਼ਮ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਗੁਰਜੀਤ ਸਿੰਘ ਵਾਸੀ ਸਿਰਸਾ, ਗੁਰਜੰਟ ਸਿੰਘ ਵਾਸੀ ਨਗਰਾਣਾ ਥੇੜ੍ਹ, ਕੁਲਦੀਪ ਸਿੰਘ ਅਤੇ ਪ੍ਰੇਮ ਸਿੰਘ ਵਾਸੀ ਕੰਗਣਪੁਰ ਵਜੋਂ ਹੋਈ ਹੈ। ਐਸ.ਪੀ. ਵਿਕਰਾਂਤ ਭੂਸ਼ਣ ਨੇ ਦੱਸਿਆ ਕਿ ਪੁਲੀਸ ਨੇ ਵਾਰਦਾਤ ’ਚ ਵਰਤਿਆ ਗਿਆ ਟਰੱਕ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਦੇ ਸਮੇਂ ਮ੍ਰਿਤਕਾ ਕਰਮਜੀਤ ਕੌਰ ਦਾ ਪਤੀ ਗੁਰਜੀਤ ਸਿੰਘ ਤੇ ਉਸ ਦਾ ਇਕ ਹੋਰ ਸਾਥੀ ਕੁਲਦੀਪ ਸਿੰਘ ਟਰੱਕ ’ਚ ਸਵਾਰ ਸਨ ਜਦਕਿ ਦੂਜੇ ਮੁਲਜ਼ਮ ਇਸ ਕਤਲ ਦੀ ਸਾਜਿਸ਼ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਅੰਗਰੇਜ਼ ਸਿੰਘ ਵਾਸੀ ਪਿੰਡ ਚੈਨੇਵਾਲਾ, ਜ਼ਿਲ੍ਹਾ ਮਾਨਸਾ ਵੱਲੋਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦੀ ਭੈਣ ਦਾ ਐਕਸੀਡੈਂਟ ਨਹੀਂ ਹੋਇਆ ਹੈ, ਉਸ ਨੂੰ ਉਸ ਦੇ ਪਤੀ ਵੱਲੋਂ ਟਰੱਕ ਹੇਠ ਦਰੜ ਕੇ ਮਾਰਿਆ ਗਿਆ ਹੈ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਪੁਲੀਸ ਨੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਸਾਖੀ ਦੇ ਦਿਨ ਪ੍ਰੀਤ ਨਗਰ ਵਾਸੀ ਕਰਮਜੀਤ ਕੌਰ ਆਪਣੀ ਗੁਆਂਢਣ ਸਹੇਲੀ ਪ੍ਰਿਅੰਕਾ ਨਾਲ ਗੁਰਦੁਆਰੇ ਸੇਵਾ ਲਈ ਜਾ ਰਹੀਆਂ ਸਨ ਤਾਂ ਰਾਹ ’ਚ ਇਕ ਟਰੱਕ ਨੇ ਉਨ੍ਹਾਂ ਨੂੰ ਦਰੜ ਦਿੱਤਾ ਸੀ ਅਤ ਕਈ ਮੀਟਰ ਤੱਕ ਉਨ੍ਹਾਂ ਨੂੰ ਘਸੀਟਦਾ ਕੇ ਲੈ ਗਿਆ ਜਿਸ ਨਾਲ ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ ਤੇ ਉਨ੍ਹਾਂ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲੀਸ ਨੇ ਆਪਣੀ ਜਾਂਚ ਮਗਰੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisement

Advertisement
Advertisement