ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਤਲ ਦੇ ਦੋਸ਼ ਹੇਠ ਮਾਮੇ ਸਣੇ ਚਾਰ ਗ੍ਰਿਫ਼ਤਾਰ

08:01 AM Jun 25, 2024 IST

ਪੱਤਰ ਪ੍ਰੇਰਕ
ਲਾਲੜੂ , 24 ਜੂਨ
ਸਥਾਨਕ ਪੁਲੀਸ ਨੇ 22 ਸਾਲਾ ਨੌਜਵਾਨ ਦੇ ਕਤਲ ਦੇ ਦੋਸ਼ ਹੇਠ ਉਸ ਦੇ ਮਾਮੇ ਸਣੇ ਚਾਰ ਜਣਿਆਂ ਨੂੰ ਪੰਜ ਘੰਟਿਆਂ ਅੰਦਰ ਗ੍ਰਿਫ਼ਤਾਰ ਕੀਤਾ ਹੈ। ਏਐੱਸਪੀ ਡੇਰਾਬਸੀ ਵੈਭਵ ਚੌਧਰੀ, ਥਾਣਾ ਮੁਖੀ ਲਾਲੜੂ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਚੈਕਿੰਗ ਦੌਰਾਨ ਲਾਲੜੂ ਦੇ ਅੰਡਰ ਬਰਿਜ ਕੋਲ ਮੌਜੂਦ ਸਨ। ਇੰਸਪੈਕਟਰ ਗੁਰਜੀਤ ਸਿੰਘ ਨੂੰ ਰਣਧੀਰ ਨੇ ਦੱਸਿਆ ਕਿ ਉਸ ਦਾ ਪੁੱਤਰ ਬਿੱਟੂ 22 ਜੂਨ ਆਪਣੇ ਮਾਮੇ ਸੁਭਾਸ਼ ਅਤੇ ਆਪਣੇ ਦੋਸਤਾਂ ਸੁਨੀਲ, ਨਵੀਨ ਉਰਫ ਛਬੀਲਾ ਤੇ ਨਵੀਨ ਉਰਫ ਮਨੀਆ ਨਾਲ ਚੰਡੀਗੜ੍ਹ ਘੁੰਮਣ ਗਿਆ ਸੀ। ਅਗਲੇ ਦਿਨ ਰਣਧੀਰ ਦੇ ਭਤੀਜੇ ਵਿਜੈ ਦਾ ਫੋਨ ਆਇਆ ਕਿ ਬਿੱਟੂ ਨੂੰ ਉਸ ਦੇ ਮਾਮੇ ਸੁਭਾਸ਼ ਨੇ ਨਵੀਨ, ਸੁਨੀਲ ਅਤੇ ਨਵੀਨ ਨਾਲ ਕਤਲ ਕਰ ਦਿੱਤਾ ਹੈ।ਲਾਲੜੂ ਪੁਲੀਸ ਨੇ ਚਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਪੰਜ ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।

Advertisement

Advertisement