For the best experience, open
https://m.punjabitribuneonline.com
on your mobile browser.
Advertisement

ਕੱਖਾਂਵਾਲੀ ’ਚੋਂ 375 ਲਿਟਰ ਲਾਹਣ ਸਣੇ ਚਾਰ ਕਾਬੂ

10:15 AM Jul 09, 2023 IST
ਕੱਖਾਂਵਾਲੀ ’ਚੋਂ 375 ਲਿਟਰ ਲਾਹਣ ਸਣੇ ਚਾਰ ਕਾਬੂ
Advertisement

ਲੰਬੀ (ਪੱਤਰ ਪ੍ਰੇਰਕ): ਪੁਲੀਸ ਨੇ ਪਿੰਡ ਕੱਖਾਂਵਾਲੀ ’ਚ ਚਾਰ ਵੱਖ-ਵੱਖ ਥਾਈਂ ਛਾਪੇ ਮਾਰ ਪੌਣੇ ਚਾਰ ਸੌ ਲਿਟਰ ਲਾਹਣ ਅਤੇ ਦੋ ਜਗ੍ਹਾ ਤੋਂ ਭੱਠੀ ਦਾ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਨੇ ਉਕਤ ਮਾਮਲਿਆਂ ਵਿੱਚ ਚਾਰ ਮੁਲਜ਼ਮ ਵੀ ਕਾਬੂ ਕੀਤੇ ਹਨ। ਥਾਣਾ ਕਿੱਲਿਆਂਵਾਲੀ (ਆਰਜੀ) ਦੇ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮੁਖਬਰੀ ਦੇ ਆਧਾਰ ’ਤੇ ਪਿੰਡ ਕੱਖਾਂਵਲੀ ‘ਚ ਮਾਰੇ ਛਾਪੇ ਦੌਰਾਨ ਗੁਰਮੀਤ ਪੁੱਤਰ ਰੇਸ਼ਮ ਸਿੰਘ ਤੋਂ 200 ਲਿਟਰ ਲਾਹਣ ਤੇ ਭੱਠੀ ਦਾ ਸਾਮਾਨ, ਲਖਵੀਰ ਸਿੰਘ ਉਰਫ ਸੋਨੂੰ ਤੋਂ 100 ਲਿਟਰ ਲਾਹਣ ਅਤੇ ਭੱਠੀ ਸਾਮਾਨ, ਸੁਖਵਿੰਦਰ ਸਿੰਘ ਤੋਂ 25 ਲਿਟਰ ਲਾਹਣ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਤੋਂ 50 ਲਿਟਰ ਲਾਹਣ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਥਾਣਾ ਲੰਬੀ ’ਚ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਚਾਰ ਕੇਸ ਦਰਜ ਕਰ ਲਏ ਹਨ।

Advertisement

Advertisement
Tags :
Author Image

Advertisement
Advertisement
×