For the best experience, open
https://m.punjabitribuneonline.com
on your mobile browser.
Advertisement

ਜਵਾਨਾਂ ਨਾਲ ਝਗੜੇ ਦੇ ਮਾਮਲੇ ’ਚ ਚਾਰ ਕਾਬੂ

06:20 AM Mar 15, 2024 IST
ਜਵਾਨਾਂ ਨਾਲ ਝਗੜੇ ਦੇ ਮਾਮਲੇ ’ਚ ਚਾਰ ਕਾਬੂ
Advertisement

ਜਗਮੋਹਨ ਸਿੰਘ
ਘਨੌਲੀ, 14 ਮਾਰਚ
ਭਰਤਗੜ੍ਹ ਦੇ ਇੱਕ ਢਾਬੇ ’ਤੇ ਲੰਘੇ ਦਿਨੀਂ ਖਾਣੇ ਦੇ ਬਿੱਲ ਨੂੰ ਲੈ ਕੇ ਝਗੜੇ ਦੇ ਮਾਮਲੇ ’ਚ ਭਰਤਗੜ੍ਹ ਪੁਲੀਸ ਨੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਮੁਲਜ਼ਮਾਂ ਦਾ ਦੋ ਰੋਜ਼ਾ ਰਿਮਾਂਡ ਹਾਸਲ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ’ਚ ਢਾਬਾ ਮਾਲਕ ਦੇ ਪੁੱਤਰ ਤੇ ਮੈਨੇਜਰ ਤੋਂ ਇਲਾਵਾ ਦੋ ਵੇਟਰ ਸ਼ਾਮਲ ਹਨ। ਪੁਲੀਸ ਵੱਲੋਂ ਪਹਿਲਾਂ ਲਾਈਆਂ ਗਈਆਂ ਧਾਰਾਵਾਂ 307, 323, 341, 506, 148 ਅਤੇ 149 ਵਿੱਚ ਅੱਜ ਧਾਰਾ 397 ਦਾ ਵਾਧਾ ਕਰਦੇ ਹੋਏ ਇੱਕ ਸਪਲੀਮੈਂਟਰੀ ਐੱਫਆਈਆਰ ਦਰਜ ਕੀਤੀ ਗਈ ਹੈ ਤੇ ਢਾਬੇ ਨੂੰ ਜਾਂਚ ਲਈ ਸੀਲ ਕਰ ਦਿੱਤਾ ਗਿਆ ਹੈ। ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਮੁਖੀ ਜਤਿਨ ਕਪੂਰ ਨੇ ਦੱਸਿਆ ਕਿ 11 ਮਾਰਚ ਦੀ ਰਾਤ ਨੂੰ ਫੌਜ ਦੇ ਕੁੱਝ ਜਵਾਨ ਖਾਣਾ ਖਾਣ ਲਈ ਢਾਬੇ ’ਤੇ ਰੁਕੇ ਸਨ। ਖਾਣਾ ਖਾਣ ਉਪਰੰਤ ਫੌਜੀ ਜਵਾਨ ਆਨਲਾਈਨ ਅਦਾਇਗੀ ਕਰਨਾ ਚਾਹੁੰਦੇ ਸਨ ਜਦੋਂ ਕਿ ਢਾਬਾ ਮਾਲਕ ਦੇ ਲੜਕੇ ਨੇ ਕਿਸੇ ਤਕਨੀਕੀ ਖਾਮੀ ਕਾਰਨ ਆਨਲਾਈਨ ਦੀ ਥਾਂ ਨਕਦੀ ਅਦਾਇਗੀ ਦੀ ਮੰਗ ਕੀਤੀ, ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ। ਝਗੜੇ ਦੌਰਾਨ ਫੌਜ ਦੇ ਮੇਜਰ ਸਚਿਨ ਸਿੰਘ ਕੁੰਡਲ ਤੋਂ ਇਲਾਵਾ ਉਨ੍ਹਾਂ ਦੇ ਕੁਝ ਹੋਰ ਜਵਾਨ ਸਾਥੀ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਮੇਜਰ ਸਚਿਨ ਸਿੰਘ ਕੁੰਡਲ ਦੇ ਬਿਆਨਾਂ ’ਤੇ 12 ਮਾਰਚ ਨੂੰ ਧਾਰਾ 307 ਤੇ ਹੋਰ ਧਾਰਾਵਾਂ ਤਹਿਤ ਦਰਜ ਹੋਏ ਕੇਸ ਦੇ ਸਬੰਧ ਵਿੱਚ 2 ਮੁਲਜ਼ਮਾਂ ਨੂੰ 12 ਮਾਰਚ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦੋਂ ਕਿ ਢਾਬਾ ਮਾਲਕ ਦੇ ਪੁੱਤਰ ਅਤੇ ਮੈਨੇਜਰ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ। ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਢਾਬਾ ਮਾਲਕ ਲਖਵਿੰਦਰ ਸਿੰਘ ਨੇ ਕਿਹਾ ਕਿ ਉਕਤ ਘਟਨਾ ਅਣਜਾਣਪੁਣੇ ਵਿੱਚ ਵਾਪਰੀ ਹੈ, ਜਿਸ ਸਬੰਧੀ ਉਨ੍ਹਾਂ ਨੂੰ ਅਫਸੋਸ ਹੈ।

Advertisement

Advertisement
Author Image

joginder kumar

View all posts

Advertisement
Advertisement
×