ਕਬਾੜੀ ਕੋਲੋਂ ਪੈਸੇ ਵਸੂਲਣ ਦੇ ਮਾਮਲੇ ’ਚ ਚਾਰ ਗ੍ਰਿਫ਼ਤਾਰ
06:32 AM Dec 28, 2024 IST
ਪੀਪੀ ਵਰਮਾ
ਪੰਚਕੂਲਾ, 27 ਦਸੰਬਰ
ਪੰਚਕੂਲਾ ਪੁਲੀਸ ਨੇ ਜ਼ਿਲ੍ਹੇ ਵਿੱਚ ਚੋਰੀਆਂ ਤੇ ਧੋਖਾਧੜੀ ਦੇ ਮਾਮਲੇ ’ਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ’ਤੇ ਫਰਜ਼ੀ ਪੁਲੀਸ ਵਾਲਾ ਬਣ ਕੇ ਨਰੇਸ਼ ਕੁਮਾਰ ਵਾਸੀ ਬੁੱਢਣਪੁਰ ਪੰਚਕੂਲਾ ਨਾਲ 35,000 ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਸ਼ਿਕਾਇਤਕਰਤਾ ਨਰੇਸ਼ ਕੁਮਾਰ ਦੀ ਸੈਕਟਰ-11 ਪੰਚਕੂਲਾ ਵਿਚ ਕਬਾੜ ਦੀ ਦੁਕਾਨ ਹੈ। ਸ਼ਾਮ ਨੂੰ ਜਦੋਂ ਨਰੇਸ਼ ਆਪਣੀ ਦੁਕਾਨ ’ਤੇ ਸੀ ਤਾਂ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਨੇ ਖੁਦ ਨੂੰ ਚੰਡੀਗੜ੍ਹ ਪੁਲੀਸ ਮੁਲਾਜ਼ਮ ਦੱਸ ਕੇ ਨਰੇਸ਼ ਨੂੰ ਜ਼ਬਰਦਸਤੀ ਕਾਰ ’ਚ ਬਿਠਾ ਲਿਆ ਅਤੇ ਉਸ ਤੋਂ 35000 ਰੁਪਏ ਲੈ ਲਏ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸੈਕਟਰ-5 ਵਿੱਚ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਪੁੱਛਗਿੱਛ ਦੇ ਆਧਾਰ ’ਤੇ ਚੌਥੇ ਨੂੰ ਵੀ ਕਾਬੂ ਕੀਤਾ ਹੈ।
Advertisement
Advertisement