ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਿਮਾਚਲ ਤੋਂ ਗ਼ੈਰਕਾਨੂੰਨੀ ਖਣਨ ਕਰ ਕੇ ਕੱਚਾ ਮਾਲ ਲਿਆਉਣ ਵਾਲੇ ਚਾਰ ਗ੍ਰਿਫ਼ਤਾਰ

08:06 AM Aug 22, 2024 IST
ਮਸ਼ੀਨਰੀ ਸਮੇਤ ਫੜੇ ਗਏ ਮੁਲਜ਼ਮ ਪੁਲੀਸ ਹਿਰਾਸਤ ਵਿੱਚ।

ਐਨਪੀ ਧਵਨ
ਪਠਾਨਕੋਟ, 21 ਅਗਸਤ
ਥਾਣਾ ਮਾਮੂਨ ਦੀ ਪੁਲੀਸ ਨੇ ਚੱਕੀ ਦਰਿਆ ਦੇ ਹਿਮਾਚਲ ਪ੍ਰਦੇਸ਼ ਖੇਤਰ ਵਿੱਚ ਗ਼ੈਰਕਾਨੂੰਨੀ ਮਾਈਨਿੰਗ ਕਰ ਕੇ ਪਰਤਦੇ ਹੋਏ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਜੇਸੀਬੀ ਮਸ਼ੀਨ, ਪੰਜ ਟਰੈਕਟਰ-ਟਰਾਲੀਆਂ, ਇੱਕ ਟਿੱਪਰ ਜ਼ਬਤ ਕੀਤੇ ਗਏ ਹਨ। ਇਨ੍ਹਾਂ ਉਪਰ ਜ਼ੀਰੋ ਨੰਬਰ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਤਾਰਾਗੜ੍ਹ ਏਰੀਏ ਵਿੱਚ ਪੈਂਦੇ ਗੁਰੂ ਜੀ ਸਟੋਨ ਕਰੱਸ਼ਰ ਕੀੜੀ ਤੋਂ ਰੇਤੇ ਨਾਲ ਭਰੇ ਟਿੱਪਰ ਕੋਲ ਕੋਈ ਵੀ ਦਸਤਾਵੇਜ਼ ਨਾ ਹੋਣ ਕਰਕੇ ਦੋ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਜਦਕਿ ਸੁਜਾਨਪੁਰ ਪੁਲੀਸ ਨੇ ਕੱਚੇ ਮਾਲ ਨਾਲ ਭਰੇ ਦੋ ਹੋਰ ਟਿੱਪਰ ਜ਼ਬਤ ਕੀਤੇ ਹਨ ਜਿਨ੍ਹਾਂ ਦੇ ਡਰਾਈਵਰ ਟਿੱਪਰ ਛੱਡ ਕੇ ਭੱਜ ਗਏ ਅਤੇ ਟਿੱਪਰਾਂ ਨੂੰ ਸੁਜਾਨਪੁਰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮਾਮੂਨ ਕੈਂਟ ਖੇਤਰ ਵਿੱਚ ਪੈਂਦੇ ਪਿੰਡ ਹਰਿਆਲ ਵਿਚ ਚੱਕੀ ਦਰਿਆ ਨੇੜੇ ਰਾਤ ਦੇ ਹਨੇਰੇ ਵਿੱਚ ਗ਼ੈਰਕਾਨੂੰਨੀ ਮਾਈਨਿੰਗ ਕਰਨ ਦੀ ਸੂਚਨਾ ਮਿਲਣ ਬਾਅਦ ਥਾਣਾ ਮੁਖੀ ਨੂੰ ਛਾਪਾ ਮਾਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।

Advertisement

Advertisement
Advertisement