For the best experience, open
https://m.punjabitribuneonline.com
on your mobile browser.
Advertisement

ਨੌਕਰੀਆਂ ਦਿਵਾਉਣ ਦੇ ਨਾਮ ’ਤੇ ਠੱਗੀਆਂ ਮਾਰਨ ਵਾਲੇ ਚਾਰ ਗ੍ਰਿਫ਼ਤਾਰ

08:07 AM Apr 23, 2024 IST
ਨੌਕਰੀਆਂ ਦਿਵਾਉਣ ਦੇ ਨਾਮ ’ਤੇ ਠੱਗੀਆਂ ਮਾਰਨ ਵਾਲੇ ਚਾਰ ਗ੍ਰਿਫ਼ਤਾਰ
ਨੌਕਰੀਆਂ ਦਿਵਾਉਣ ਦੇ ਨਾਮ ’ਤੇ ਠੱਗੀਆਂ ਮਾਰਨ ਵਾਲੇ ਗ੍ਰਿਫ਼ਤਾਰ ਕੀਤੇ ਮੁਲਜ਼ਮ ਪੁਲੀਸ ਹਿਰਾਸਤ ’ਚ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 22 ਅਪਰੈਲ
ਚੰਡੀਗੜ੍ਹ ਪੁਲੀਸ ਦੇ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਦੇ ਨਾਮ ’ਤੇ ਧੋਖਾਧੜੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮੁਲਜ਼ਮ ਚੰਡੀਗੜ੍ਹ, ਦਿੱਲੀ, ਮੁੰਬਈ, ਰਾਂਚੀ, ਸੂਰਤ, ਅਹਿਮਦਾਬਾਦ, ਜੈਪੁਰ, ਜੋਧਪੁਰ, ਇੰਦੌਰ, ਕੋਲਕਾਤਾ ਸਣੇ ਹੋਰਨਾਂ ਸ਼ਹਿਰਾਂ ਵਿੱਚ ਵੀ ਲੋਕਾਂ ਨੂੰ ਰਗੜਾ ਲਗਾ ਚੁੱਕੇ ਹਨ। ਪੁਲੀਸ ਨੇ ਮੁਲਜ਼ਮਾਂ ਕੋਲੋਂ ਛੇ ਮੋਬਾਈਲ ਫੋਨ, ਦੋ ਫ਼ਰਜ਼ੀ ਆਧਾਰ ਕਾਰਡ ਬਰਾਮਦ ਕੀਤੇ ਹਨ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਹੰਮਦ ਦਾਨਿਸ਼ (28) ਵਾਸੀ ਬਿਹਾਰ, ਅਵਿਨਾਸ਼ ਕੁਮਾਰ ਵਾਸੀ ਨੋਇਡਾ, ਸੁਨਿਲ ਸਿੰਘ ਵਾਸੀ ਦਿੱਲੀ ਅਤੇ ਸੁਮਿਤ ਵਾਸੀ ਉੱਤਰੀ ਦਿੱਲੀ ਵਜੋਂ ਹੋਈ ਹੈ। ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਇਹ ਕਾਰਵਾਈ ਚੰਡੀਗੜ੍ਹ ਦੀ ਵਸਨੀਕ ਇਕ ਲੜਕੀ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਨੇ ਨੌਕਰੀ ਹਾਸਲ ਕਰਨ ਲਈ ਨੌਕਰੀ ਦਵਾਉਣ ਵਾਲੀਆਂ ਵੈੱਬਸਾਈਟਾਂ ’ਤੇ ਆਪਣਾ ਬਾਇਓਡੇਟਾ ਪਾਇਆ ਸੀ। ਉਸ ਤੋਂ ਕੁਝ ਦਿਨ ਬਾਅਦ ਉਸ ਨੂੰ ਇਕ ਈ-ਮੇਲ ਆਈ ਕਿ ਉਹ ਮੈਕਸ ਹਸਪਤਾਲ ਵਿੱਚ ਨੌਕਰੀ ਲਈ ਚੁਣੀ ਗਈ ਹੈ ਅਤੇ ਉਸ ਦੀ ਇੰਟਰਵਿਊ ਸੈਕਟਰ-17 ਚੰਡੀਗੜ੍ਹ ਵਿੱਚ ਹੋਵੇਗੀ। ਉਹ ਸੈਕਟਰ-17 ਵਿੱਚ ਇੰਟਰਵਿਊ ਦੇ ਕੇ ਆਈ ਤਾਂ ਮੁਲਜ਼ਮਾਂ ਨੇ ਉਸ ਦਾ ਇੰਟਰਵਿਊ ਲੈਣ ਤੋਂ ਬਾਅਦ ਲੈਪਟਾਪ ਤੇ ਬੈਗ ਮੁਹੱਈਆ ਕਰਵਾਉਣ ਦੇ ਨਾਮ ’ਤੇ 21,500 ਰੁਪਏ ਲੈ ਲਏ। ਉਸ ਤੋਂ ਬਾਅਦ ਮੁਲਜ਼ਮਾਂ ਨੇ ਹੋਰ ਪੈਸੇ ਦੀ ਮੰਗ ਕੀਤੀ। ਜਦੋਂ ਉਸ ਨੇ ਮੁੜ ਸੈਕਟਰ-17 ਵਿੱਚ ਆ ਕੇ ਦੇਖਿਆ ਤਾਂ ਇੰਟਰਵਿਊ ਵਾਲੀ ਥਾਂ ਖਾਲੀ ਸੀ ਅਤੇ ਮੈਕਸ ਹਸਪਤਾਲ ਨਾਲ ਸੰਪਰਕ ਕਰਨ ’ਤੇ ਪਤਾ ਲੱਗਾ ਕਿ ਉਨ੍ਹਾਂ ਨੇ ਕੋਈ ਨੌਕਰੀ ਨਹੀਂ ਦਿੱਤੀ ਹੈ।
ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁਹੰਮਦ ਦਾਨਿਸ਼, ਸੁਨਿਲ ਸਿੰਘ ਤੇ ਸੁਮਿਤ ਨੂੰ ਜੈਪੁਰ, ਰਾਜਸਥਾਨ ਦੇ ਇਕ ਹੋਟਲ ਵਿੱਚੋਂ ਕਾਬੂ ਕੀਤਾ। ਉਨ੍ਹਾਂ ਕੋਲੋਂ ਕੀਤੀ ਪੁੱਛਗਿਛ ਦੇ ਆਧਾਰ ’ਤੇ ਅਵਿਨਾਸ਼ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਫ਼ਰਜ਼ੀ ਨੌਕਰੀ ਦਵਾਉਣ ਵਾਲੀ ਕੰਪਨੀ ਤਿਆਰ ਕਰ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਸਨ। ਪੁਲੀਸ ਨੇ ਚਾਰੋਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

Advertisement
Advertisement
×