ਪਿੰਡ ਪੰਜੇਟਾ ਵਿੱਚ ਚਾਰ ਪਸ਼ੂਆਂ ਦੀ ਬਿਮਾਰੀ ਕਾਰਨ ਮੌਤ
08:24 AM Sep 05, 2024 IST
Advertisement
ਪੱਤਰ ਪ੍ਰੇਰਕ
ਮਾਛੀਵਾੜਾ, 4 ਸਤੰਬਰ
ਪਿੰਡ ਪੰਜੇਟਾ ਦੇ ਵਸਨੀਕ ਪਸ਼ੂ ਪਾਲਕ ਹਰਜਿੰਦਰ ਸਿੰਘ ਦੇ ਚਾਰ ਪਸ਼ੂਆਂ ਦੀ ਅਚਨਚੇਤ ਕਿਸੇ ਬਿਮਾਰੀ ਕਾਰਨ ਮੌਤ ਹੋ ਗਈ ਹੈ। ਹਰਜਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਪਾਲਣ ਪੋਸ਼ਣ ਲਈ ਉਸਨੇ ਬੈਂਕ ਤੋਂ ਕਰਜ਼ਾ ਲੈ ਕੇ ਡੇਅਰੀ ਦਾ ਕੰਮ ਸ਼ੁਰੂ ਕੀਤਾ ਸੀ ਪਰ ਅਚਾਨਕ ਕੁਝ ਦਿਨਾਂ ਵਿੱਚ ਹੀ ਉਸ ਦੀਆਂ ਦੋ ਗਊਆਂ ਤੇ ਦੋ ਵੱਛੀਆਂ ਬਿਮਾਰੀ ਕਾਰਨ ਮਰ ਗਈਆਂ। ਪਸ਼ੂ ਪਾਲਕ ਨੇ ਦੱਸਿਆ ਕਿ ਉਸਨੇ ਆਪਣੇ ਪਸ਼ੂਆਂ ਦਾ ਬਹੁਤ ਇਲਾਜ ਕਰਵਾਇਆ, ਪਰ ਉਹ ਉਨ੍ਹਾਂ ਨੂੰ ਬਚਾ ਨਾ ਸਕਿਆ। ਲੱਖਾਂ ਰੁਪਏ ਦੇ ਪਸ਼ੂਆਂ ਦੀ ਮੌਤ ਕਾਰਨ ਜਿੱਥੇ ਉਸ ਨੂੰ ਆਰਥਿਕ ਘਾਟਾ ਪਿਆ, ਉੱਥੇ ਪਰਿਵਾਰ ਵੀ ਸਦਮੇ ਵਿੱਚ ਹੈ। ਇਸ ਮੌਕੇ ਪਿੰਡ ਵਾਸੀਆਂ ਤੇ ਜਥੇਬੰਦੀਆਂ ਨੇ ਡੀਸੀ ਲੁਧਿਆਣਾ ਤੋਂ ਮੰਗ ਕੀਤੀ ਕਿ ਇਸ ਪਸ਼ੂ ਪਾਲਕ ਦੀ ਸਹਾਇਤਾ ਕੀਤੀ ਜਾਵੇ।
Advertisement
Advertisement
Advertisement