ਲੁੱਟਖੋਹ ਦੇ ਮਾਮਲੇ ’ਚ ਚਾਰ ਮੁਲਜ਼ਮ ਕਾਬੂ
07:31 AM Nov 02, 2024 IST
Advertisement
ਪੱਤਰ ਪ੍ਰੇਰਕ
ਸਿਰਸਾ, 1 ਨਵੰਬਰ
ਇਥੋਂ ਦੇ ਕੰਗਣ ਪੁਰ ਰੋਡ ਤੋਂ ਲੰਘੇ ਦਿਨ ਇਕ ਕੰਪਨੀ ਮੁਲਾਜ਼ਮ ਨਾਲ ਹੋਈ ਲੁੱਟ ਦੀ ਵਾਰਦਾਤ ਨੂੰ ਪੁਲੀਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ’ਚ ਪੁਲੀਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿਟੀ ਥਾਣਾ ਪੁਲੀਸ ਇੰਚਾਰਜ ਸਬ ਇੰਸਪੈਕਟਰ ਸਤਿਆਵਾਨ ਨੇ ਦੱਸਿਆ ਹੈ ਕਿ ਸਿਰਸਾ ਦੇ ਕੰਗਣਪੁਰ ਰੋਡ ਇਲਾਕੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਨਾਲ ਹੋਈ 3 ਲੱਖ 39 ਹਜ਼ਾਰ 948 ਰੁਪਏ ਦੀ ਲੁੱਟ ਦੇ ਮਾਮਲੇ ’ਚ ਜਸਬਿੰਦਰ ਸਿੰਘ ਵਾਸੀ ਪਿੰਡ ਭੰਗੂ, ਰਾਜਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਸਿਰਸਾ, ਸੁਰਿੰਦਰ ਉਰਫ਼ ਰਵੀ ਵਾਸੀ ਪਿੰਡ ਚਮਾਲ ਹਾਲ, ਕਿਰਾਏਦਾਰ ਇੰਦਰਪੁਰੀ ਮੁਹੱਲਾ ਸਿਰਸਾ, ਵਿਨੋਦ ਕੁਮਾਰ ਵਾਸੀ ਸਾਹੂਵਾਲਾ ਫਸਟ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਤੋਂ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ।
Advertisement
Advertisement
Advertisement