For the best experience, open
https://m.punjabitribuneonline.com
on your mobile browser.
Advertisement

ਲਾਇਨਜ਼ ਕਲੱਬ ਵੱਲੋਂ ਹਸਪਤਾਲ ਦਾ ਨੀਂਹ ਪੱਥਰ

07:14 AM Mar 21, 2024 IST
ਲਾਇਨਜ਼ ਕਲੱਬ ਵੱਲੋਂ ਹਸਪਤਾਲ ਦਾ ਨੀਂਹ ਪੱਥਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਜਲੰਧਰ, 20 ਮਾਰਚ
ਲਾਇਨਜ਼ ਕਲੱਬ ਆਦਮਪੁਰ ਦੋਆਬਾ ਵੱਲੋਂ ਲਾਈਨਜ਼ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਦੀ ਦੇਖ-ਰੇਖ ਹੇਠ ਲਾਇਨਜ਼ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਭੂਮੀ ਪੂਜਨ ਮਨਮੋਹਨ ਨਾਇਰ ਅਤੇ ਉਨ੍ਹਾਂ ਦੀ ਪਤਨੀ ਚੰਦਰ ਰੇਖਾ ਨਾਇਰ, ਸਮਾਜ ਸੇਵੀ ਜਤਿੰਦਰ ਜੇ ਮਿਨਹਾਸ ਤੇ ਤਰਸੇਮ ਸਿੰਘ ਕੈਨੇਡਾ ਨੇ ਕੀਤਾ। ਇਸ ਮੌਕੇ ਹਸਪਤਾਲ ਵਿੱਚ ਬਣਨ ਵਾਲੇ ਦੋ ਬਲਾਕਾਂ ਵਿੱਚੋਂ ਇੱਕ ਸਵਰਗੀ ਕ੍ਰਿਸ਼ਨਾ ਦੇਵੀ ਨਾਇਰ ਅਤੇ ਨੰਬਰਦਾਰ ਭਗਵੰਤ ਸਿੰਘ ਮਿਨਹਾਸ ਦੀ ਯਾਦ ਵਿੱਚ ਬਣੇਗਾ। ਇਸ ਮੌਕੇ ਹਸਪਤਾਲ ਦੇ ਚੇਅਰਮੈਨ ਦਸ਼ਿਵੰਦਰ ਚਾਂਦ ਨੇ ਕਿਹਾ ਕਿ ਲਾਇਨਜ਼ ਆਈ ਹਸਪਤਾਲ ਦਾ ਨੀਂਹ ਪੱਥਰ ਵੀ ਮਨਮੋਹਨ ਨਾਇਰ ਅਮਰੀਕਾ ਵਾਲਿਆਂ ਨੇ ਰੱਖਿਆ ਸੀ ਤੇ ਇਸ ਨੂੰ ਪੂਰਾ ਕਰਨ ਵਿੱਚ ਜਤਿੰਦਰ ਜੇ ਮਿਨਹਾਸ ਅਤੇ ਮਿਨਹਾਸ ਪਰਿਵਾਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਦੇ ਜਨਰਲ ਸਕੱਤਰ ਐੱਮ ਕੇ ਜੱਗੀ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਅਮਰਜੀਤ ਸਿੰਘ ਭੋਗਪੂਰੀਆ, ਰਘਵੀਹ ਸਿੰਘ ਵਿਰਦੀ, ਕਰਮਜੀਤ ਸਿੰਘ, ਜਗਦੀਸ਼ ਪਸਰੀਚਾ, ਕੁਲਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਕਲਮੋਹਨ ਲਾਲ ਸ਼ਾਰਦਾ, ਅਮਰਜੀਤ ਸਿੰਘ ਡਰੋਲੀ ਕਲਾਂ, ਪ੍ਰਿੰਸੀਪਲ ਰਾਮ ਆਸਰਾ ਡਾ. ਨਵਪ੍ਰੀਤ ਕੌਰ ਅਤੇ ਹਸਪਤਾਲ ਦਾ ਸਟਾਫ਼ ਹਾਜ਼ਰ ਸੀ।

Advertisement

Advertisement
Author Image

sukhwinder singh

View all posts

Advertisement
Advertisement
×