For the best experience, open
https://m.punjabitribuneonline.com
on your mobile browser.
Advertisement

ਕਟਾਰੂਚੱਕ ਵੱਲੋਂ ਨਰੋਟ ਜੈਮਲ ਸਿੰਘ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ

09:04 AM Mar 12, 2024 IST
ਕਟਾਰੂਚੱਕ ਵੱਲੋਂ ਨਰੋਟ ਜੈਮਲ ਸਿੰਘ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ
ਸੀਵਰੇਜ ਪਲਾਂਟ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ।-ਫੋਟੋ: ਧਵਨ
Advertisement

ਪੱਤਰ ਪ੍ਰੇਰਕ
ਪਠਾਨਕੋਟ, 11 ਮਾਰਚ
ਨਰੋਟ ਜੈਮਲ ਸਿੰਘ ਵਾਸੀਆਂ ਦੀਆਂ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੀਵਰੇਜ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਨਿਰਮਾਣ ਕਾਰਜ ਦਾ ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਨੀਂਹ ਪੱਥਰ ਰੱਖਿਆ। ਇਸ ਮੌਕੇ ਬਲਾਕ ਪ੍ਰਧਾਨ ਸੂਬੇਦਾਰ ਕੁਲਵੰਤ ਸਿੰਘ, ਕਾਰਜਕਾਰੀ ਇੰਜਨੀਅਰ ਦਵਤੇਸ ਵਿਰਦੀ, ਉਪ ਮੰਡਲ ਇੰਜੀਨਿਅਰ ਲੁਕੇਂਦਰ ਵਰਮਾ, ਜੇਈ ਜਗਦੀਪ ਸਿੰਘ, ਲਾਡੀ, ਬੌਬੀ, ਕਰਮਚੰਦ, ਗੁਰਦਾਸ ਚੌਹਾਨ, ਕੈਪਟਨ ਬੋਧ ਰਾਜ, ਨੰਬਰਦਾਰ ਸਰਦਾਰੀ ਲਾਲ, ਸੁਰਿੰਦਰ ਕੁਮਾਰ ਅਤੇ ਮਾਸਟਰ ਤਰਸੇਮ ਲਾਲ ਆਦਿ ਹਾਜ਼ਰ ਸਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਕ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਹੱਦੀ ਪਿੰਡ ਨਰੋਟ ਜੈਮਲ ਸਿੰਘ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਹੈ।
ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਨਰੋਟ ਜੈਮਲ ਸਿੰਘ ਵਿੱਚ ਕਰੀਬ 17 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਅੰਦਰ ਕਰੀਬ 4.5 ਕਿਲੋਮੀਟਰ ਸੀਵਰੇਜ ਲਾਈਨ ਪਾਈ ਜਾਵੇਗੀ ਤੇ ਇਸ ਨੂੰ ਲੋਕਾਂ ਦੇ ਘਰਾਂ ਦੇ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਵੀ ਸਰਹੱਦੀ ਪਿੰਡਾਂ ਅੰਦਰ 5 ਆਮ ਆਦਮੀ ਕਲੀਨਿਕ, 41 ਲੱਖ ਰੁਪਏ ਬਮਿਆਲ ਦੀ ਆਈਟੀਆਈ ਨੂੰ, 61 ਲੱਖ ਰੁਪਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਜੈਮਲ ਸਿੰਘ ਨੂੰ ਅਪਗ੍ਰੇਟ ਕਰਨ ਲਈ ਸਰਕਾਰ ਵੱਲੋਂ ਦਿੱਤੇ ਗਏ ਹਨ।

Advertisement

Advertisement
Author Image

joginder kumar

View all posts

Advertisement
Advertisement
×