ਫਿਲੌਰ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਨੀਂਹ ਪੱਥਰ ਅੱਜ
11:14 AM Aug 06, 2023 IST
ਫਿਲੌਰ: ਦੇਸ਼ ਭਰ ਦੇ 508 ਰੇਲਵੇ ਸਟੇਸ਼ਨਾਂ ਦੇ ਨਾਲ-ਨਾਲ ਸਥਾਨਕ ਫਿਲੌਰ ਰੇਲਵੇ ਸਟੇਸ਼ਨ ਦੀ ਦਸ਼ਾ ਸੁਧਰੇਗੀ। ਦਰਅਸਲ, ਇਸ ਸਟੇਸ਼ਨ ਦੇ ਨਵੀਨੀਕਰਨ ਦਾ ਨੀਂਹ ਪੱਥਰ ਅੱਜ ਫਿਰੋਜ਼ਪੁਰ ਡਿਵੀਜ਼ਨ ਦੇ ਆਲਾ ਅਫ਼ਸਰਾਂ ਦੀ ਹਾਜ਼ਰੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਆਨਲਾਈਨ ਮਾਧਿਅਮ ਰਾਹੀਂ ਰੱਖਿਆ ਜਾਵੇਗਾ। ਆਮ ਹੀ ਸਾਰੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਧਰਤੀ ਨਾਲੋਂ ਉੱਚੇ ਹੁੰਦੇ ਹਨ। ਹੁਣ ਨਵੀਂ ਯੋਜਨਾ ਤਹਿਤ ਇਸ ਦੀ ਮੁੜ ਯੋਜਨਾਬੰਦੀ ਹੋਵੇਗੀ। ਇਹ ਕੰਮ ਅੱਠ ਮਹੀਨਿਆਂ ਵਿੱਚ ਨਬਿੇੜਿਆ ਜਾਵੇਗਾ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਐਤਵਾਰ ਨੂੰ ਇਸ ਦੀ ਆਰੰਭਤਾ ਕੀਤੀ ਜਾ ਰਹੀ ਹੈ। ਇਸ ਰੇਲਵੇ ਸਟੇਸ਼ਨ ਦੀ ਫੇਸ ਲਿਫਟਿੰਗ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਸਰਕੁਲੇਟਿੰਗ ਏਰੀਆ ਤੋਂ ਪਲੇਟਫਾਰਮ ਤੱਕ ਅਪਗ੍ਰੇਡ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਇੱਥੇ ਸੁਵਿਧਾਵਾਂ ਵਧਾਉਣ ਤੋਂ ਬਾਅਦ ਟਰੇਨਾਂ ਦੇ ਸਟਾਪੇਜ ਵਧਾਏ ਜਾਣਗੇ।
-ਸਰਬਜੀਤ ਗਿੱਲ
Advertisement
Advertisement