For the best experience, open
https://m.punjabitribuneonline.com
on your mobile browser.
Advertisement

ਬਹਿਲੋਲਪੁਰ ’ਚ ਬਿਜਲੀ ਗਰਿੱਡ ਦਾ ਨੀਂਹ ਪੱਥਰ

08:39 AM Mar 20, 2024 IST
ਬਹਿਲੋਲਪੁਰ ’ਚ ਬਿਜਲੀ ਗਰਿੱਡ ਦਾ ਨੀਂਹ ਪੱਥਰ
ਗਰਿੱਡ ਦਾ ਨੀਂਹ ਪੱਥਰ ਰੱਖਦੇ ਹੋਏ ਵਿਧਾਇਕ ਲਖਵੀਰ ਸਿੰਘ ਰਾਏ ਅਤੇ ਹੋਰ। -ਫੋਟੋ: ਸੂਦ
Advertisement

ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 19 ਮਾਰਚ
ਵਿਧਾਇਕ ਲਖਵੀਰ ਸਿੰਘ ਰਾਏ ਨੇ ਪਿੰਡ ਬਹਿਲੋਲਪੁਰ ਵਿੱਚ ਨਵੇਂ ਬਣਨ ਵਾਲੇ ਬਿਜਲੀ ਗਰਿੱਡ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡ ਬਹਿਲੋਲਪੁਰ ਵਿੱਚ ਨਵੇਂ ਬਣਨ ਜਾ ਰਹੇ 66 ਕੇਵੀ ਸਬ-ਸਟੇਸ਼ਨ ਦਾ ਨੀਹ ਪੱਥਰ ਰੱਖਿਆ ਗਿਆ ਹੈ। ਇਸ ਨਾਲ ਚੌਰਵਾਲਾ ਗਰਿੱਡ ਅਤੇ ਸਰਾਏ ਬੰਜਾਰਾ ਗਰਿੱੱਡ ਅੰਡਰਲੋਡ ਹੋਣਗੇ। ਇਸ ਉੱਤੇ 8 ਫੀਡਰ ਚੱਲਣਗੇ ਜਦੋਂਕਿ 5 ਫੀਡਰ ਚੋਰਵਾਲੇ ਤੋਂ ਅਤੇ 3 ਫੀਡਰ ਸਰਾਏ ਬੰਜਾਰਾ ਤੋਂ ਲਏ ਜਾਣਗੇ। ਇਹ ਗਰਿੱਡ 5 ਕਰੋੜ ਰੁਪਏ ਦੇ ਕਰੀਬ ਕੀਮਤ ਨਾਲ ਸਾਢੇ ਚਾਰ ਮਹੀਨੇ ਵਿੱਚ ਬਣੇਗਾ। ਉਨ੍ਹਾਂ ਦੱਸਿਆ ਕਿ ਹਲਕੇ ਦੇ ਤਕਰੀਬਨ ਸਾਰੇ ਹੀ ਪਿੰਡਾਂ ਵਿਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਚੱਲ ਰਹੇ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਸ੍ਰੀ ਰਾਏ ਦਾ ਸਨਮਾਨ ਵੀ ਕੀਤਾ।
ਇਸ ਮੌਕੇ ਐਕਸੀਅਨ ਇੰਜ. ਅਮਨਦੀਪ ਸਿੰਘ, ਇੰਜ. ਗੁਰਪ੍ਰੀਤ ਸਿੰਘ, ਰਣਵੀਰ ਸਿੰਘ ਬਹਿਲੋਲਪੁਰ, ਮਨਦੀਪ ਸਿੰਘ ਪੋਲਾ, ਅਮਰੀਕ ਸਿੰਘ ਬਾਲਪੁਰ, ਕੁਲਦੀਪ ਸਿੰਘ ਪੂਨੀਆ, ਨਿਰਮਲ ਸਿੰਘ ਰਿਉਣਾ, ਚਮਨ ਕੁਰੈਸ਼ੀ, ਅਵਤਾਰ ਸਿੰਘ ਸੈਂਪਲਪੁਰ, ਗੁਰਪ੍ਰੀਤ ਸਿੰਘ ਭਿੰਡਰ, ਗੁਰਜੀਤ ਸਿੰਘ ਬਿੱਟਾ, ਰਾਜਦੀਪ ਸਿੰਘ ਰਾਜੂ, ਲਵਪ੍ਰੀਤ ਸਿੰਘ ਅਤੇ ਕਮਲਜੀਤ ਸਿੰਘ ਰਿਊਨਾ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×