ਕਾਮਰਸ ਸੁਸਾਇਟੀ ਦਾ ਸਥਾਪਨਾ ਦਿਵਸ ਮਨਾਇਆ
ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਸਤੰਬਰ
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੇ ਕਾਮਰਸ ਅਤੇ ਬੀਬੀਏ ਵਿਭਾਗ ਵੱਲੋਂ ਕਾਲਜ ਵਿੱਚ ਕਾਮਰਸ ਸੁਸਾਇਟੀ ਦਾ ਸਥਾਪਨਾ ਸਮਾਗਮ ਅਤੇ ਫਰੈਸ਼ਰ ਪਾਰਟੀ ਕਰਵਾਈ ਗਈ, ਜਿਸ ਵਿੱਚ ਪ੍ਰਿੰਸੀਪਲ ਸੁਮਨ ਲਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਾਮਰਸ ਅਤੇ ਮੈਨੇਜਮੈਂਟ ਦੇ ਕਾਰਜਕਾਰੀ ਮੈਂਬਰਾਂ ਨੂੰ ਬੈਜ ਦੇ ਕੇ ਸਨਮਾਨਿਤ ਕੀਤਾ। ਵਿਦਿਆਰਥਣਾਂ ਨੇ ਬਾਲੀਵੁੱਡ ਡਾਂਸ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਦਿੱਤੀਆਂ ਮਿਸ ਫਰੈਸ਼ਰ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਰੈਂਪ ਵਾਕ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ ਮਨਪ੍ਰੀਤ ਕੌਰ ਨੂੰ ਮਿਸ ਫਰੈਸ਼ਰ, ਵਰਿੰਦਾ ਲਾਂਬਾ ਨੂੰ ਫਸਟ ਰਨਰਅੱਪ ਅਤੇ ਪੂਜਾ ਨੂੰ ਸੈਕਿੰਡ ਰਨਰਅੱਪ ਦਾ ਖਿਤਾਬ ਦਿੱਤਾ ਗਿਆ। ਇਨ੍ਹਾਂ ਤੋਂ ਇਲਾਵਾ ਨਵਨੀਤ ਕੌਰ ਨੂੰ ਮਿਸ ਮਿਲੀਅਨ ਡਾਲਰ ਸਮਾਈਲ, ਦੀਕਸ਼ਾ ਨੂੰ ਮਿਸ ਕੈਟਵਾਕ, ਜੈਸਮੀਨ ਕੌਰ ਢਿੱਲੋਂ ਨੂੰ ਮਿਸ ਕਾਨਫੀਡੈਂਟ, ਨਸਰੀਨ ਨੂੰ ਮਿਸ ਕਰਾਊਨਿੰਗ ਗਲੋਰੀ ਜਦਕਿ ਬਾਣੀ ਕੌਰ ਨੂੰ ਮਿਸ ਕਲਾਸੀਕਲ ਅਟਾਇਰ ਖਿਤਾਬ ਲਈ ਚੁਣਿਆ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਗੁਰਜਿੰਦਰ ਕੌਰ ਨੇ ਸਾਰੇ ਜੇਤੂ ਵਿਦਿਆਰਥਣਾਂ ਅਤੇ ਪ੍ਰਤੀਯੋਗੀਆਂ ਨੂੰ ਵਧਾਈ ਦਿੱਤੀ। ਮਿਸ ਫਰੈਸ਼ਰ ਮੁਕਾਬਲੇ ਲਈ ਸਰਿਤਾ ਮਿਨਹਾਸ, ਵਿੱਦਿਆ ਓਬਰਾਏ ਅਤੇ ਦੀਪਿਕਾ ਨੇ ਜੱਜਾਂ ਦੀ ਭੂਮਿਕਾ ਨਿਭਾਈ।