ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਾਰਚੂਨਰ ਤੇ ਆਟੋ ਦੀ ਟੱਕਰ, ਇਕ ਦਰਜਨ ਸਕੂਲੀ ਬੱਚੇ ਜ਼ਖ਼ਮੀ

04:06 PM Sep 05, 2024 IST
ਹਾਦਸੇ ਤੋਂ ਪ੍ਰਭਾਵਿਤ ਬੱਚੇ ਸਿਵਲ ਹਸਪਤਾਲ ਬਠਿੰਡਾ ’ਚ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ
ਬਠਿੰਡਾ, 5 ਸਤੰਬਰ
Road accident in Punjab: ਇੱਥੇ ਸੌ ਫੁੱਟੀ ਰੋਡ ’ਤੇ ਦਸਮੇਸ਼ ਸਕੂਲ ਦੇ ਨੇੜੇ ਹੋਏ ਸੜਕ ਹਾਦਸੇ ਦੌਰਾਨ ਕਰੀਬ ਇੱਕ ਦਰਜਨ ਸਕੂਲੀ ਬੱਚਿਆਂ ਨੂੰ ਸੱਟਾਂ ਲੱਗੀਆਂ।
ਮੁੱਢਲੀ ਜਾਣਕਾਰੀ ਮੁਤਾਬਕ ਹਾਦਸਾ ਪ੍ਰਭਾਵਿਤ ਬੱਚੇ ਇੱਕ ਆਟੋ ’ਤੇ ਸਵਾਰ ਸਨ। ਆਟੋ ਚਾਲਕ ਜਦੋਂ ਆਪਣੇ ਵਾਹਨ ਨੂੰ ਧੋਬੀਆਣਾ ਰੋਡ ਤਰਫ਼ ਮੋੜ ਰਿਹਾ ਸੀ, ਤਾਂ ਇੱਕ ਤੇਜ਼ ਰਫ਼ਤਾਰ ਫਾਰਚੂਨਰ ਗੱਡੀ ਆਟੋ ਨਾਲ ਆਣ ਟਕਰਾਈ। ਨਤੀਜੇ ਵਜੋਂ ਆਟੋ ਪਲਟ ਗਿਆ ਅਤੇ ਇਸ ਵਿੱਚ ਸਵਾਰ ਬੱਚਿਆਂ ਦਾ ਚੀਕ-ਚਿਹਾੜਾ ਮੱਚ ਗਿਆ। ਨੇੜਲੇ ਲੋਕਾਂ ਨੇ ਫੌਰੀ ਬੱਚਿਆਂ ਅਤੇ ਆਟੋ ਚਾਲਕ ਨੂੰ ਨੇੜਲੇ ਨਿੱਜੀ ਹਸਪਤਾਲ ’ਚ ਪਹੁੰਚਾਇਆ। ਉਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਬਾਅਦ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਲਿਜਾਇਆ ਗਿਆ।
ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਇੱਕ ਬੱਚੇ ਦੀ ਲੱਤ ਦੀ ਹੱਡੀ ਟੁੱਟੀ ਹੈ, ਜਦ ਕਿ ਬਾਹਰੀ ਤੌਰ ’ਤੇ ਵੇਖਿਆਂ ਬਾਕੀ ਦੇ ਬੱਚਿਆਂ ਦੇ ਸਰੀਰ ਦੇ ਵੱਖ-ਵੱਖ ਅੰਗਾਂ ’ਤੇ ਸੱਟਾਂ ਹਨ, ਪਰ ਸਾਰੇ ਬੱਚੇ ਖ਼ਤਰੇ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਫਿਰ ਵੀ ਅਸਲ ਜਾਣਕਾਰੀ ਮੈਡੀਕਲ ਰਿਪੋਰਟਾਂ ਆਉਣ ’ਤੇ ਹੀ ਮਿਲ ਸਕੇਗੀ।

Advertisement

Advertisement