ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰੀਕਾ ਦੇ ਸਾਬਕਾ ਸਦਰ Jimmy Carter ਦਾ ਦੇਹਾਂਤ; ਜਿਨ੍ਹਾਂ ਦੇ ਨਾਂ 'ਤੇ ਰੱਖਿਆ ਹੈ ਇੱਕ ਭਾਰਤੀ ਪਿੰਡ ਦਾ ਨਾਂ

03:50 PM Dec 30, 2024 IST
ਵਾਸ਼ਿੰਗਟਨ, 30 ਦਸੰਬਰ
ਅਮਰੀਕਾ ਦੇ 39ਵੇਂ ਰਾਸ਼ਟਰਪਤੀ ਅਤੇ ਭਾਰਤ ਆਉਣ ਵਾਲੇ ਤੀਜੇ ਅਮਰੀਕੀ ਨੇਤਾ ਜਿਮੀ ਕਾਰਟਰ ਦਾ ਐਤਵਾਰ ਨੂੰ 100 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਜੀਉਂਦੇ ਰਾਸ਼ਟਰਪਤੀ ਸਨ।ਉਨ੍ਹਾਂ ਦੇ ਸਨਮਾਨ ਵਿੱਚ ਹਰਿਆਣਾ ਦੇ ਇੱਕ ਪਿੰਡ ਦਾ ਨਾਮ ਕਾਰਟਰਪੁਰੀ (Carterpuri) ਰੱਖਿਆ ਗਿਆ ਸੀ।
ਕਾਰਟਰ ਸੈਂਟਰ (Carter Centre ) ਨੇ ਇਕ ਬਿਆਨ  ਵਿਚ ਕਿਹਾ ਕਿ ਉਨ੍ਹਾਂ ਜਾਰਜੀਆ ਸੂਬੇ ਦੇ ਪਲੇਨਜ਼ ਵਿੱਚ ਆਪਣੇ ਘਰ ਵਿੱਚ ਸ਼ਾਂਤੀ ਨਾਲ ਆਖ਼ਰੀ ਸਾਹ ਲਏ।  ਉਹ ਆਪਣੇ ਪਿੱਛੇ ਆਪਣੇ ਬੱਚੇ - ਜੈਕ, ਚਿੱਪ, ਜੈੱਫ ਅਤੇ ਐਮੀ; 11 ਪੋਤੇ-ਪੋਤੀਆਂ ਅਤੇ 14 ਪੜਪੋਤੇ-ਪੜਪੋਤੇ ਛੱਡ ਗਏ ਹਨ। ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਰੋਜ਼ਾਲਿਨ ਅਤੇ ਇੱਕ ਪੋਤੇ-ਪੋਤੀ ਦਾ ਦੇਹਾਂਤ ਹੋ ਗਿਆ ਸੀ।
ਉਨ੍ਹਾਂ ਦੇ ਚਲਾਣੇ ਉਤੇ ਦੁੱਖ ਜ਼ਾਹਰ ਕਰਦਿਆਂ ਅਮਰੀਕੀ ਸਦਰ ਜੋਅ ਬਾਇਡਨ (President Joe Biden) ਨੇ ਕਿਹਾ, ‘‘ਅੱਜ, ਅਮਰੀਕਾ ਅਤੇ ਦੁਨੀਆ ਨੇ ਇੱਕ ਅਸਾਧਾਰਨ ਨੇਤਾ, ਰਾਜਨੇਤਾ ਅਤੇ ਮਾਨਵਤਾਵਾਦੀ ਗੁਆ ਲਿਆ ਹੈ।’’
ਉਨ੍ਹਾਂ ਦੇ ਪੁੱਤਰ ਚਿੱਪ ਕਾਰਟਰ (James Earl "Chip" Carter III) ਨੇ ਕਿਹਾ, "ਮੇਰੇ ਪਿਤਾ ਜੀ ਇੱਕ ਨਾਇਕ ਸਨ, ਨਾ ਸਿਰਫ਼ ਮੇਰੇ ਲਈ, ਸਗੋਂ ਸ਼ਾਂਤੀ, ਮਨੁੱਖੀ ਅਧਿਕਾਰਾਂ ਅਤੇ ਨਿਰਸੁਆਰਥ ਪਿਆਰ ਵਿੱਚ ਵਿਸ਼ਵਾਸ ਰੱਖਣ ਵਾਲੇ ਹਰ ਵਿਅਕਤੀ ਲਈ ਵੀ। ਦੁਨੀਆ ਸਾਡਾ ਪਰਿਵਾਰ ਹੈ ਕਿਉਂਕਿ ਉਨ੍ਹਾਂ ਨੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਅਸੀਂ ਇਨ੍ਹਾਂ ਸਾਂਝੇ ਵਿਸ਼ਵਾਸਾਂ ਨੂੰ ਜਾਰੀ ਰੱਖ ਕੇ ਉਨ੍ਹਾਂ ਦੀ ਯਾਦ ਦਾ ਸਨਮਾਨ ਕਰਨ ਲਈ ਤੁਹਾਡਾ ਧੰਨਵਾਦ ਕਰਦੇ ਹਾਂ।’’

ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ (President-elect Donald Trump) ਨੇ ਕਿਹਾ ਕਿ ਪਾਂਵੇਂ ਉਨ੍ਹਾਂ ਦੇ ਕਾਰਟਰ ਨਾਲ ’ਫਿਲਾਸਫੀ ਅਤੇ ਸਿਆਸੀ ਤੌਰ 'ਤੇ ਬਹੁਤ ਜ਼ਿਆਦਾ ਮਤਭੇਦ’ ਸਨ, ਪਰ ਇਸ ਦੇ  ਬਾਵਜੂਦ ਉਨ੍ਹਾਂ ਨੂੰ ਇਹ ਵੀ ਅਹਿਸਾਸ ਹੋਇਆ ਕਿ ਉਹ ‘ਸਾਡੇ ਦੇਸ਼’ ਨੂੰ ਸੱਚਮੁੱਚ ਪਿਆਰ ਕਰਦੇ ਸਨ ਅਤੇ ਇਸ ਦੀਆਂ ‘ਕਦਰਾਂ ਕੀਮਤਾਂ ਦਾ ਸਤਿਕਾਰ’ ਕਰਦੇ ਹਨ। ਉਨ੍ਹਾਂ ਕਿਹਾ, "ਉਨ੍ਹਾਂ ਨੇ ਅਮਰੀਕਾ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਲਈ ਸਖ਼ਤ ਮਿਹਨਤ ਕੀਤੀ, ਅਤੇ ਇਸ ਲਈ, ਮੈਂ ਉਨ੍ਹਾਂ ਨੂੰ ਤਹਿ ਦਿਲੋਂ ਸਤਿਕਾਰ ਦਿੰਦਾ ਹਾਂ।"

Advertisement

ਭਾਰਤ ਦੇ ਦੋਸਤ ਮੰਨੇ ਜਾਂਦੇ ਸਨ ਕਾਰਟਰ

ਕਾਰਟਰ ਨੂੰ ਭਾਰਤ ਦਾ ਦੋਸਤ ਮੰਨਿਆ ਜਾਂਦਾ ਸੀ। ਉਹ 1977 ਵਿੱਚ ਐਮਰਜੈਂਸੀ ਹਟਾਉਣ ਅਤੇ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਭਾਰਤ ਦਾ ਦੌਰਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ। ਭਾਰਤੀ ਸੰਸਦ ਨੂੰ ਆਪਣੇ ਸੰਬੋਧਨ ਵਿੱਚ ਕਾਰਟਰ ਨੇ ਤਾਨਾਸ਼ਾਹੀ ਹਕੂਮਤ ਦਾ ਵਿਰੋਧ ਕੀਤਾ ਸੀ। ਉਨ੍ਹਾਂ 2 ਜਨਵਰੀ, 1978 ਨੂੰ ਕਿਹਾ ਸੀ, ‘‘ਭਾਰਤ ਦੀਆਂ ਮੁਸ਼ਕਲਾਂ, ਜਿਨ੍ਹਾਂ ਦਾ ਅਸੀਂ ਅਕਸਰ ਆਪਣੇ ਆਪ ਅਨੁਭਵ ਕਰਦੇ ਹਾਂ ਅਤੇ ਜੋ ਵਿਕਾਸਸ਼ੀਲ ਸੰਸਾਰ ਵਿੱਚ ਦਰਪੇਸ਼ ਸਮੱਸਿਆਵਾਂ ਦੀ ਵਿਸ਼ੇਸ਼ਤਾ ਹਨ, ਸਾਨੂੰ ਅੱਗੇ ਆਉਣ ਵਾਲੇ ਕੰਮਾਂ ਦੀ ਯਾਦ ਦਿਵਾਉਂਦੀਆਂ ਹਨ। ਪਰ ਇਹ ਸਾਨੂੰ ਤਾਨਾਸ਼ਾਹੀ ਰਾਹ ਨਹੀਂ ਸੁਝਾਉਂਦੀਆਂ।"
ਇੱਕ ਦਿਨ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ (Morarji Desai) ਦੇ ਨਾਲ ਦਿੱਲੀ ਐਲਾਨਨਾਮੇ ’ਤੇ ਦਸਤਖਤ ਕਰਨ ਵੇਲੇ, ਕਾਰਟਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਦੋਸਤੀ ਦੇ ਕੇਂਦਰ ਵਿੱਚ ਉਨ੍ਹਾਂ ਦਾ ਇਹ ਦ੍ਰਿੜ੍ਹ ਇਰਾਦਾ ਹੈ ਕਿ ਲੋਕਾਂ ਦੀਆਂ ਇਖ਼ਲਾਕੀ ਕਦਰਾਂ-ਕੀਤਾਂ ਵੱਲੋਂ ਰਿਆਸਤਾਂ/ਸਟੇਟਾਂ ਤੇ ਸਰਕਾਰਾਂ ਦੇ ਕੰਮਾਂ ਨੂੰ ਸੇਧ ਦਿੱਤੀ ਜਾਵੇ।

ਕਾਰਟਰ ਸੈਂਟਰ ਦੇ ਅਨੁਸਾਰ 3 ਜਨਵਰੀ, 1978 ਨੂੰ, ਕਾਰਟਰ ਅਤੇ ਉਨ੍ਹਾਂ ਦੀ ਪਤਨੀ ਤੇ ਪ੍ਰਥਮ ਮਹਿਲਾ ਰੋਜ਼ਾਲਿਨ ਕਾਰਟਰ (First Lady Rosalynn Carter) ਦੌਲਤਪੁਰ ਨਸੀਰਾਬਾਦ ਪਿੰਡ ਗਏ, ਜਿਹੜਾ ਨਵੀਂ ਦਿੱਲੀ ਤੋਂ ਇੱਕ ਘੰਟਾ ਸਫ਼ਰ ਦੇ ਫ਼ਾਸਲੇ ਉਤੇ ਹੈ। ਉਹ ਭਾਰਤ ਦਾ ਦੌਰਾ ਕਰਨ ਵਾਲੇ ਤੀਜੇ ਅਤੇ ਦੇਸ਼ ਨਾਲ ਨਿੱਜੀ ਸਬੰਧ ਰੱਖਣ ਵਾਲੇ ਇਕਲੌਤੇ ਅਮਰੀਕੀ ਰਾਸ਼ਟਰਪਤੀ ਸਨ।
ਕਾਰਟਰ ਸੈਂਟਰ ਮੁਤਾਬਕ, ‘‘ਇਹ ਦੌਰਾ ਇੰਨਾ ਸਫਲ ਰਿਹਾ ਕਿ ਥੋੜ੍ਹੀ ਦੇਰ ਬਾਅਦ ਪਿੰਡ ਦੇ ਵਸਨੀਕਾਂ ਨੇ ਪਿੰਡ ਦਾ ਨਾਂ 'ਕਾਰਟਰਪੁਰੀ' ਰੱਖ ਦਿੱਤਾ ਅਤੇ ਪਿੰਡ ਵਾਲੇ ਰਾਸ਼ਟਰਪਤੀ ਕਾਰਟਰ ਦੇ ਬਾਕੀ ਕਾਰਜਕਾਲ ਦੌਰਾਨ ਵ੍ਹਾਈਟ ਹਾਊਸ ਦੇ ਸੰਪਰਕ ਵਿੱਚ ਰਹੇ।... ਇਸ ਯਾਤਰਾ ਨੇ ਇੱਕ ਸਥਾਈ ਪ੍ਰਭਾਵ ਪਾਇਆ: ਜਦੋਂ ਰਾਸ਼ਟਰਪਤੀ ਕਾਰਟਰ ਨੇ 2002 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਤਾਂ ਪਿੰਡ ਵਿੱਚ ਭਾਰੀ ਜਸ਼ਨ ਮਨਾਏ ਗਏ ਅਤੇ 3 ਜਨਵਰੀ ਨੂੰ ਕਾਰਟਰਪੁਰੀ ਵਿੱਚ ਛੁੱਟੀ ਰਹਿੰਦੀ ਹੈ।”

Advertisement

-ਪੀਟੀਆਈ

Advertisement