‘ਟ੍ਰਿਬਿਊਨ’ ਦੇ ਸਾਬਕਾ ਟਰੱਸਟੀ ਨਰੇਸ਼ ਮੋਹਨ ਦਾ ਦੇਹਾਂਤ
06:57 AM May 17, 2024 IST
Advertisement
ਨਵੀਂ ਦਿੱਲੀ (ਟਨਸ): ਉੱਘੇ ਮੀਡੀਆ ਆਗੂ ਤੇ ‘ਦਿ ਟ੍ਰਿਬਿਊਨ’ ਟਰੱਸਟ ਦੇ ਸਾਬਕਾ ਮੈਂਬਰ ਨਰੇਸ਼ ਮੋਹਨ ਦਾ ਅੱਜ ਸਵੇਰੇ ਸਥਾਨਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 82 ਸਾਲਾਂ ਦੇ ਸਨ ਤੇ ਉਨ੍ਹਾਂ ਨੂੰ ਅਜੇ ਕੁਝ ਦਿਨ ਪਹਿਲਾਂ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਹ ਆਈਸੀਯੂ ਵਿਚ ਜ਼ੇਰੇ ਇਲਾਜ ਸਨ ਤੇ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਥੇ ਲੋਧੀ ਰੋਡ ਸ਼ਮਸ਼ਾਨਘਾਟ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਨਰੇਸ਼ ਮੋਹਨ ‘ਹਿੰਦੁਸਤਾਨ ਟਾਈਮਜ਼’ ਦੇ ਐਗਜ਼ੀਕਿਊਟਿਵ ਪ੍ਰੈਜ਼ੀਡੈਂਟ, ਇੰਡੀਅਨ ਨਿਊਜ਼ਪੇਪਰ ਸੁਸਾਇਟੀ ਦੇ ਪ੍ਰਧਾਨ, ਯੂਨਾਈਟਿਡ ਨਿਊਜ਼ ਆਫ਼ ਇੰਡੀਆ ਦੇ ਚੇਅਰਮੈਨ ਤੇ ਭਾਰਤੀ ਪ੍ਰੈੱਸ ਕੌਂਸਲ ਦੇ ਮੈਂਬਰ ਵੀ ਰਹੇ।
Advertisement
Advertisement
Advertisement