ਨਵੀਂ ਦਿੱਲੀ, 10 ਨਵੰਬਰਸਾਬਕਾ ਭਾਰਤੀ ਪੋਲੋ ਖਿਡਾਰੀ ਤੇ ਅਰਜੁਨਾ ਐਵਾਰਡੀ ਹਰਿੰਦਰ ਸਿੰਘ ਸੋਢੀ ਦਾ ਸ਼ਨਿੱਚਰਵਾਰ ਨੂੰ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਤੇ ਉਮਰ ਨਾਲ ਜੁੜੇ ਸਿਹਤ ਵਿਗਾੜਾਂ ਤੋਂ ਪੀੜਤ ਸਨ। ਉਹ 86 ਸਾਲਾਂ ਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਤੇ ਦੋ ਧੀਆਂ ਹਨ। ਸੋਢੀ ਨੇ ਹਨੁਤ ਸਿੰਘ, ਸਵਾਈ ਮਾਨ ਸਿੰਘ (ਜੈਪੁਰ ਦੇ ਮਹਾਰਾਜਾ) ਤੇ ਮਗਰੋਂ ਉਨ੍ਹਾਂ ਦੇ ਪੁੱਤਰ ਭਵਾਨੀ ਸਿੰਘ ਨਾਲ ਵੀ ਪੋਲੋ ਖੇਡੀ। ਉਨ੍ਹਾਂ ਦੇ ਛੋਟੇ ਭਰਾ ਉੱਘੇ ਪੋਲੋ ਖਿਡਾਰੀ ਰਵਿੰਦਰ ਸਿੰਘ ਸੋਢੀ ਵੀ ਅਰਜੁਨ ਐਵਾਰਡੀ ਹਨ। 1980 ਵਿਚ ਮਾਸਕੋ ਓਲੰਪਿਕ ਮੌਕੇ ਹਰਿੰਦਰ ਭਾਰਤੀ ਘੋੜ ਸਵਾਰੀ ਟੀਮ ਦੇ ਮੈਨੇਜਰ ਸਨ। -ਪੀਟੀਆਈ