For the best experience, open
https://m.punjabitribuneonline.com
on your mobile browser.
Advertisement

ਸਾਬਕਾ ਵਿਦਿਆਰਥੀਆਂ ਵੱਲੋਂ ਪੰਜਾਬੀ ਅਧਿਆਪਕ ਦਾ ਸਨਮਾਨ

08:01 AM May 22, 2024 IST
ਸਾਬਕਾ ਵਿਦਿਆਰਥੀਆਂ ਵੱਲੋਂ ਪੰਜਾਬੀ ਅਧਿਆਪਕ ਦਾ ਸਨਮਾਨ
ਅਧਿਆਪਕ ਤੀਰਥ ਸਿੰਘ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦੇ ਵਿਦਿਆਰਥੀ। -ਫੋਟੋ: ਕੁਲਦੀਪ
Advertisement

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਈ
ਸਰਕਾਰੀ ਸਕੂਲ ਨੰ-2, ਟੈਗੋਰ ਗਾਰਡਨ ਨਵੀਂ ਦਿੱਲੀ ਅਤੇ ਕੜਕੜਡੂਮਾ ਡਾਈਟ ਦੇ ਸਾਬਕਾ ਲੈਕਚਰਾਰ ਤੀਰਥ ਸਿੰਘ ਨੂੰ ਉਨ੍ਹਾਂ ਦੇ ਪੰਜਾਬੀ ਭਾਸ਼ਾ ਦੇ ਪੁਰਾਣੇ ਵਿਦਿਆਰਥੀਆਂ ਨੇ ਸਨਮਾਨਿਤ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ। ਪੱਛਮੀ ਦਿੱਲੀ ਦੇ ਕੀਰਤੀ ਨਗਰ ਵਿਖੇ ਕਰਵਾਏ ਗੈਰ-ਰਸਮੀ ਪ੍ਰੋਗਰਾਮ ਵਿੱਚ ਤੀਰਥ ਸਿੰਘ ਨੂੰ ਉਨ੍ਹਾਂ ਦੇ ਵਿਦਿਆਰਥੀਆਂ ਨੇ ਸਨਮਾਨ ਪੱਤਰ ਅਤੇ ਤੋਹਫੇ ਦਿੱਤੇ। ਵੱਖ-ਵੱਖ ਖੇਤਰਾਂ ਵਿਚ ਮੁਕਾਮ ਹਾਸਲ ਕਰ ਚੁੱਕੇ ਇਨ੍ਹਾਂ ਵਿਦਿਆਰਥੀਆਂ ਵਿੱਚ ਸੁਭਾਸ਼ ਨਈਅਰ (ਰਿਟਾਇਰਡ ਡਿਪਟੀ ਜੇਲ੍ਹਰ, ਤਿਹਾੜ ਜੇਲ੍ਹ ਦਿੱਲੀ), ਗੁਰਦੇਵ ਸਿੰਘ (ਰਿਟਾਇਰਡ ਅਕਾਊਟੈਂਟ, ਸਲਵਾਨ ਪਬਲਿਕ ਸਕੂਲ), ਇੰਦਰਜੀਤ ਸਿੰਘ ਬੱਗਾ (ਕਾਰੋਬਾਰੀ), ਇੰਦਰਜੀਤ ਸਿੰਘ ਖਾਲਸਾ (ਇੰਡੀਅਨ ਆਇਲ ਤੋਂ ਸੇਵਾਮੁਕਤ), ਨ੍ਰਿਪਜੀਤ ਸਿੰਘ (ਕਾਰੋਬਾਰੀ), ਪਰਮਜੀਤ ਸਿੰਘ ਖੁਰਾਨਾ (ਕਾਰੋਬਾਰੀ), ਅਜੀਤ ਸਿੰਘ (ਕਾਰੋਬਾਰੀ), ਗੁਰਸ਼ਰਨ ਸਿੰਘ (ਅਧਿਆਪਕ), ਰਮੇਸ਼ (ਰਿਟਾਇਰਡ, ਜਨਰਲ ਇੰਸ਼ੋਰੈਂਸ ਕੰਪਨੀ), ਭਰਤ (ਆਰਟਿਸਟ), ਅਮਰੀਕ ਸਿੰਘ (ਗਾਇਕ ਤੇ ਇੰਜਨੀਅਰ) ਅਤੇ ਮਹਿੰਦਰ ਸਿੰਘ ਪ੍ਰਮੁੱਖ ਹਨ। ਇੰਦਰਜੀਤ ਸਿੰਘ ਬੱਗਾ ਨੇ ਕਿਹਾ, ‘‘ਉਨ੍ਹਾਂ ਮੈਨੂੰ ਅਧਿਆਤਮਕ ਅਤੇ ਭਾਸ਼ਾਈ ਤੌਰ ’ਤੇ ਇੰਨਾ ਮਜ਼ਬੂਤ ਬਣਾਇਆ ਜਿਸ ਸਦਕਾ ਅੱਜ ਵੀ ਮੈਂ ਆਪਣੇ ਧਰਮ, ਸਭਿਆਚਾਰ ਅਤੇ ਵਿਰਸੇ ਨਾਲ ਜੁੜਿਆ ਹੋਇਆ ਹਾਂ।’’ ਬਾਕੀ ਵਿਦਿਆਰਥੀਆਂ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਜਿਸਦਾ ਨਿਚੋੜ ਇਹ ਸੀ ਕਿ ਅਧਿਆਪਕ ਹੀ ਬੱਚੇ ਨੂੰ ਸਮਾਜਿਕ ਤੇ ਅਧਿਆਤਮਕ ਤੌਰ ’ਤੇ ਸਿੱਖਿਅਤ ਕਰਕੇ ਇੱਕ ਨੇਕ ਇਨਸਾਨ ਬਣਾਉਣ ਦਾ ਕੰਮ ਕਰ ਸਕਦਾ ਹੈ। ਤੀਰਥ ਸਿੰਘ ਨੇ ਕਿਹਾ, ‘‘ਇੱਕ ਅਧਿਆਪਕ ਨੂੰ ਆਪਣੇ ਜੀਵਨ ਵਿਚ ਸਰਕਾਰੀ, ਗੈਰ-ਸਰਕਾਰੀ ਜਾਂ ਹੋਰ ਧਾਰਮਿਕ ਸੰਸਥਾਵਾਂ ਵੱਲੋਂ ਕਈ ਤਰ੍ਹਾਂ ਦੇ ਮਾਣ-ਸਨਮਾਨ ਪ੍ਰਾਪਤ ਹੁੰਦੇ ਹਨ, ਪਰ ਆਪਣੇ ਪੜ੍ਹਾਏ ਵਿਦਿਆਰਥੀਆਂ ਵੱਲੋਂ ਮਿਲਿਆ ਇਹ ਸਨਮਾਨ ਮੇਰੀ ਜ਼ਿੰਦਗੀ ਦੀ ਸਭ ਤੋਂ ਅਭੁੱਲ ਤੇ ਪਿਆਰੀ ਯਾਦ ਰਹੇਗਾ।’’ ਉਨ੍ਹਾਂ ਕਿਹਾ, ‘‘ਅੱਜ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਅਧਿਆਪਨ ਕਾਰਜ ਚੁਣ ਕੇ ਆਪਣਾ ਜੀਵਨ ਸਫਲ ਕਰ ਲਿਆ ਹੈ।’’ ਦੱਸਣਯੋਗ ਹੈ ਕਿ ਅਧਿਆਪਕ ਤੀਰਥ ਸਿੰਘ ਸਰਕਾਰੀ ਸਕੂਲ ’ਚੋਂ 2003 ਵਿਚ ਪੰਜਾਬੀ ਲੈਕਚਰਾਰ ਵਜੋਂ ਸੇਵਾਮੁਕਤ ਹੋਣ ਉਪਰੰਤ ਲਗਪਗ ਦੋ ਦਹਾਕੇ ਕੜਕੜਡੂਮਾ ਡਾਈਟ ਵਿਚ ਅਧਿਆਪਨ ਦੀ ਟਰੇਨਿੰਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਪੰਜਾਬੀ ਵਿਸ਼ਾ ਅਤੇ ਪੰਜਾਬੀ ਅਧਿਆਪਨ ਵਿਧੀਆਂ ਹੀ ਪੜ੍ਹਾਉਂਦੇ ਰਹੇ। ਉਨ੍ਹਾਂ ਨੇ ਭਾਸ਼ਾ ਅਧਿਆਪਨ ਸਬੰਧੀ ਇਕ ਪੁਸਤਕ ਵੀ ਤਿਆਰ ਕੀਤੀ ਹੈ, ਜੋ ਐਨਸੀਈਆਰਟੀ ਵੱਲੋਂ ਤੌਰ ’ਤੇ ਛਾਪੀ ਗਈ ਹੈ।

Advertisement

Advertisement
Author Image

joginder kumar

View all posts

Advertisement
Advertisement
×