ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਦੀ ਧੀ ਅਤਿਵਾਦ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ
09:17 PM Jan 30, 2025 IST
ਜੌਹੈੱਨਸਬਰਗ, 30 ਜਨਵਰੀ
ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਦੀ ਧੀ ਨੂੰ ਅਤਿਵਾਦ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਡੁਡੂਜ਼ਿਲੇ ਜ਼ੂਮਾ-ਸੈਮਬੁਡਲਾ, ਜੋ ਸੰਸਦ ਮੈਂਬਰ ਵੀ ਹੈ, ਉੱਤੇ ਸੋਸ਼ਲ ਮੀਡੀਆ ਪੋਸਟਾਂ ਜ਼ਰੀਏ ਦੰਗਿਆਂ ਤੋਂ ਪਹਿਲਾਂ ਤੇ ਬਾਅਦ ਵਿਚ ਕਥਿਤ ਹਿੰਸਾ ਭੜਕਾਉਣ ਦੇ ਦੋਸ਼ ਲੱਗੇ ਹਨ। ਚਾਰ ਸਾਲ ਪਹਿਲਾਂ ਹੋਏ ਇਨ੍ਹਾਂ ਦੰਗਿਆਂ ਵਿਚ 350 ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਸੀ। ਸਾਬਕਾ ਰਾਸ਼ਟਰਪਤੀ ਦੀ ਧੀ ਨੂੰ ਉਦੋਂ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀ, ਜਿਸ ਨੂੰ ਜ਼ਮਾਨਤ ਦੇ ਬਰਾਬਰ ਮੰਨਿਆ ਜਾਂਦਾ ਹੈ, ਪਰ ਅਦਾਲਤ ਵਿਚ ਕੇਸ ਦੀ ਕਾਰਵਾਈ ਜਾਰੀ ਸੀ। -ਏਪੀ
Advertisement
Advertisement