ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਨਿਰਮਲ ਸਿੰਘ ਭੜੋ ਦਾ ਦੇਹਾਂਤ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਮਾਰਚ
ਇਲਾਕੇ ਦੀ ਉੱਘੀ ਧਾਰਮਿਕ ਸ਼ਖ਼ਸੀਅਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਨਿਰਮਲ ਸਿੰਘ ਭੜੋ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੱਜ ਦੁਪਹਿਰੇ ਪਿੰਡ ਭੜੋ ਵਿਖੇ ਬਹੁਤ ਹੀ ਭਾਵੁਕ ਮਾਹੌਲ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਲਦੇਵ ਸਿੰਘ ਮਾਨ, ਹਲਕਾ ਵਿਧਾਇਕ ਭਰਾਜ ਦੇ ਪਤੀ ਮਨਦੀਪ ਸਿੰਘ ਲੱਖੇਵਾਲ, ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ, ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਹਰਵਿੰਦਰ ਸਿੰਘ ਕਾਕੜਾ, ਇੰਦਰਜੀਤ ਸਿੰਘ ਤੂਰ, ਗੁਰਦਿੱਤ ਸਿੰਘ ਆਲੋਅਰਖ ਸਮੇਤ ਵੱਡੀ ਗਿਣਤੀ ਵਿਚ ਸਿਆਸੀ ਆਗੂਆਂ, ਧਾਰਮਿਕ ਸਖਸ਼ੀਅਤਾਂ ਅਤੇ ਇਲਾਕੇ ਦੇ ਲੋਕਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਕਿਰਤੀ ਵਰਗ ਵਿੱਚ ਪੈਦਾ ਹੋਏ ਜਥੇਦਾਰ ਨਿਰਮਲ ਸਿੰਘ ਭੜੋ ਪੰਥਕ ਮਸਲਿਆਂ ’ਤੇ ਕਿਸੇ ਲੋਭ ਜਾਂ ਲਾਲਚ ਵਿੱਚ ਫਸਣ ਦੀ ਥਾਂ ਹਮੇਸ਼ਾ ਅਸੂਲਾਂ ’ਤੇ ਡਟ ਕੇ ਪਹਿਰਾ ਦਿੰਦੇ ਰਹੇ ਹਨ।
ਕੈਪਸ਼ਨ: ਜਥੇਦਾਰ ਨਿਰਮਲ ਸਿੰਘ ਭੜੋ ਦੀ ਫਾਈਲ ਫੋਟੋ।