ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸਨਮੁੱਖ ਸਿੰਘ ਮੋਖਾ ਦਾ ਦਿਹਾਂਤ
11:10 AM Sep 18, 2023 IST
Advertisement
ਸੁਨਾਮ ਊਧਮ ਸਿੰਘ ਵਾਲਾ (ਨਿੱਜੀ ਪੱਤਰ ਪ੍ਰੇਰਕ ): ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਸਨਮੁੱਖ ਸਿੰਘ ਮੋਖਾ (76) ਦਾ ਦਿਹਾਂਤ ਹੋ ਗਿਆ। ਉਹ ਪਿਛਲੇ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ। ਅੱਜ ਸਵੇਰੇ ਗਿਆਰਾਂ ਕੁ ਵਜੇ ਤਬੀਅਤ ਜ਼ਿਆਦਾ ਵਿਗੜਨ ਕਾਰਨ ਉਹ ਅਕਾਲ ਚਲਾਣਾ ਕਰ ਗਏ ਹਨ। ਮ੍ਰਿਤਕ ਦੇਹ ਦਾ ਦੁਪਹਿਰੇ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਜਸਦੀਪ ਸਿੰਘ ਰਿੰਪੀ, ਪੋਤਰੇ ਅਜੈਸਿਵਦੀਪ ਸਿੰਘ ਅਤੇ ਜਸਜੋਤ ਸਿੰਘ ਵੱਲੋਂ ਵਿਖਾਈ ਗਈ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਸੁਖਦੇਵ ਸਿੰਘ ਢੀਂਡਸਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਅਕਾਲੀ ਆਗੂ ਰਜਿੰਦਰ ਦੀਪਾ, ਭਾਜਪਾ ਆਗੂ ਮੈਡਮ ਦਾਮਨ ਥਿੰਦ ਬਾਜਵਾ ਹਾਜ਼ਰ ਸਨ।
Advertisement