For the best experience, open
https://m.punjabitribuneonline.com
on your mobile browser.
Advertisement

ਸਾਬਕਾ ਸਰਪੰਚ ਤੇ ਹੋਰ ਸੀਨੀਅਰ ਆਗੂ ਖਹਿਰਾ ਦੇ ਹੱਕ ਵਿੱਚ ਨਿੱਤਰੇ

06:54 AM May 03, 2024 IST
ਸਾਬਕਾ ਸਰਪੰਚ ਤੇ ਹੋਰ ਸੀਨੀਅਰ ਆਗੂ ਖਹਿਰਾ ਦੇ ਹੱਕ ਵਿੱਚ ਨਿੱਤਰੇ
ਮੀਟਿੰਗ ਮਗਰੋਂ ਧੂਰੀ ਹਲਕੇ ਦੇ ਟਕਸਾਲੀ ਕਾਂਗਰਸੀ। -ਫੋਟੋ: ਸੋਢੀ
Advertisement

ਖੇਤਰੀ ਪ੍ਰਤੀਨਿਧ
ਧੂਰੀ 2 ਮਈ
ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਧੂਰੀ ਹਲਕੇ ਦੇ ਕਾਂਗਰਸੀ ਸਰਪੰਚ, ਪੰਚ ਤੇ ਸਾਬਕਾ ਤੇ ਮੌਜੂਦਾ ਕੌਂਸਲਰ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਪਿੱਠ ’ਤੇ ਆ ਚੁੱਕੇ ਹਨ। ਹਲਕੇ ਦੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਨੇ ਪਿੰਡਾਂ ਵਿੱਚ ਅਪਣੇ ਧੜੇ ਦੇ ਯੂਥ ਵਰਕਰਾਂ ਨੂੰ ਲਾਮਬੰਦ ਕਰਕੇ ਖਹਿਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਹੋਰ ਤੇਜ਼ ਕਰਨ ਲਈ ਡਿਊਟੀ ਲਾਈ ਹੈ। ਯੂਥ ਆਗੂਆਂ ਦਾ ਕਹਿਣਾ ਹੈ ਕਿ ਸ਼ੁਭਮ ਸ਼ਰਮਾ ਜਿਨ੍ਹਾਂ ਕੋਲ ਪਿੰਡਾ ਤੇ ਸ਼ਹਿਰਾਂ ਵਿੱਚ ਚੰਗਾ ਅਸਲ ਰਸੂਖ ਹੈ, ਉਨ੍ਹਾਂ ਨੂੰ ਧੂਰੀ ਹਲਕੇ ਵਿੱਚ ਵੱਡੀ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ। ਸ੍ਰੀ ਖਹਿਰਾ ਵੀ ਲਗਾਤਾਰ ਸ਼ੁਭਮ ਸ਼ਰਮਾ ਨਾਲ ਵਾਰ ਵਾਰ ਮੀਟਿੰਗਾਂ ਕਰ ਰਹੇ ਹਨ। ਇਸ ਸਬੰਧੀ ਜਗਤਾਰ ਸਿੰਘ ਤਾਰਾ ਬੇਨੜਾ, ਸਾਬਕਾ ਸਰਪੰਚ ਗੁਰਪਿਆਰ ਸਿੰਘ ਧੂਰਾ, ਹੰਸਰਾਜ ਗੁਪਤਾ ਤੇ ਗੁਰਬਖਸ਼ ਸਿੰਘ ਗੁੱਡੂ ਨੇ ਕਿਹਾ ਕਿ ਕਾਂਗਰਸ ਨੂੰ ਆਪਣੇ ਨਿੱਜੀ ਹਿੱਤਾਂ ਲਈ ਜੇ ਕੋਈ ਧੋਖਾ ਦਿੰਦਾ ਹੈ ਇਸ ਦਾ ਜਵਾਬ ਸਮਾਂ ਆਉਣ ’ਤੇ ਦਿੱਤਾ ਜਾਵੇਗਾ ਪਰ ਹੁਣ ਸਮਾਂ ਸੁਖਪਾਲ ਸਿੰਘ ਖਹਿਰਾ ਦੀ ਜਿੱਤ ਨੂੰ ਯਕੀਨੀ ਬਣਾਉਣ ਦਾ ਹੈ।

Advertisement

Advertisement
Author Image

joginder kumar

View all posts

Advertisement
Advertisement
×