ਆਰਬੀਆਈ ਦੇ ਸਾਬਕਾ ਗਵਰਨਰ ਐੱਸ ਵੈਂਕਟਾਰਮਨਨ ਦਾ ਦੇਹਾਂਤ
08:56 AM Nov 19, 2023 IST
Advertisement
ਚੇਨਈ: ਰਿਜ਼ਰਵ ਬੈਂਕ ਆਫ ਇੰਡੀਆ ਦੇ ਸਾਬਕਾ ਗਵਰਨਰ ਐੱਸ ਵੈਂਕਟਾਰਮਨਨ ਦਾ ਅੱਜ ਸੰਖੇਪ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਹ 92 ਸਾਲ ਦੇ ਸਨ। ਵੈਂਕਟਾਰਮਨਨ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਮੈਂਬਰ ਸਨ ਅਤੇ ਰਿਜ਼ਰਵ ਬੈਂਕ ਗਵਰਨਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੇ ਵਿੱਤ ਸਕੱਤਰ ਤੇ ਬਾਅਦ ਵਿੱਚ ਕਰਨਾਟਕ ਸਰਕਾਰ ਦੇ ਸਲਾਹਕਾਰ ਵਜੋਂ ਸੇਵਾਵਾਂ ਨਿਭਾਈਆਂ। ਵੈਂਕਟਾਰਮਨਨ ਨੇ ਦਸੰਬਰ 1990 ਅਤੇ ਦਸੰਬਰ 1992 ਵਿੱਚ ਆਰਬੀਆਈ ’ਚ ਸੇਵਾਵਾਂ ਦਿੱਤੀਆਂ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਉਨ੍ਹਾਂ ਨੂੰ ਉਨ੍ਹਾਂ ਨੂੰ ‘ਬੇਮਿਸਾਲ ਸ਼ਖ਼ਸੀਅਤ’ ਅਤੇ ‘ਲੋਕ ਸੇਵਕ’ ਵਜੋਂ ਸਰਾਹਿਆ ਅਤੇ ਸੰਕਟ ਦੇ ਸਮੇਂ ਦੌਰਾਨ ਉਨ੍ਹਾਂ ਦੇ ਅਥਾਹ ਯੋਗਦਾਨ ਨੂੰ ਯਾਦ ਕੀਤਾ। -ਪੀਟੀਆਈ
Advertisement
Advertisement
Advertisement