ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਹਸਪਤਾਲ ਦਾਖਲ
07:04 AM Dec 25, 2024 IST
ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਨੂੰ ਬੁਖਾਰ ਹੋਣ ਮਗਰੋਂ ਵਾਸ਼ਿੰਗਟਨ ਸਥਿਤ ਜੌਰਜਟਾਊਨ ਯੂਨੀਵਰਸਿਟੀ ਮੈਡੀਕਲ ਸੈਂਟਰ ’ਚ ਦਾਖਲ ਕਰਵਾਇਆ ਗਿਆ ਹੈ। ਕਲਿੰਟਨ (78) ਦੇ ਬੁਲਾਰੇ ਐਂਜਿਲ ਯੂਰੇਨਾ ਨੇ ਬਿਆਨ ’ਚ ਕਿਹਾ ਕਿ ਉਨ੍ਹਾਂ ਨੂੰ ਸ਼ਾਮ ਨੂੰ ਜਾਂਚ ਤੇ ਨਿਗਰਾਨੀ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਯੂਰੇਨ ਅਨੁਸਾਰ, ‘ਉਹ ਠੀਕ ਹਨ ਅਤੇ ਆਪਣੀ ਬਿਹਤਰ ਦੇਖਭਾਲ ਤੋਂ ਖੁਸ਼ ਹਨ।’ ਜਨਵਰੀ 1993 ਤੋਂ ਜਨਵਰੀ 2001 ਤੱਕ ਅਮਰੀਕਾ ਦੇ ਦੋ ਵਾਰ ਰਾਸ਼ਟਰਪਤੀ ਰਹੇ ਕਲਿੰਟਨ ਨੇ ਨਵੰਬਰ ’ਚ ਹੋਈਆਂ ਰਾਸ਼ਟਰਪਤੀ ਚੋਣਾਂ ’ਚ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਲਈ ਪ੍ਰਚਾਰ ਕੀਤਾ ਸੀ। ਵ੍ਹਾਈਟ ਹਾਊਸ ਛੱਡਣ ਤੋਂ ਕੁਝ ਸਾਲਾਂ ਬਾਅਦ ਉਨ੍ਹਾਂ ਨੂੰ ਕੁਝ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। -ਏਪੀ
Advertisement
Advertisement