For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਬਲਕਾਰ ਸਿੱਧੂ ਦਾ ਸਾਬਕਾ ਪੀਏ ਕਾਂਗਰਸ ’ਚ ਸ਼ਾਮਲ

08:58 AM Dec 14, 2023 IST
ਵਿਧਾਇਕ ਬਲਕਾਰ ਸਿੱਧੂ ਦਾ ਸਾਬਕਾ ਪੀਏ ਕਾਂਗਰਸ ’ਚ ਸ਼ਾਮਲ
ਸੀਰਾ ਮੱਲੂਆਣਾ ਦਾ ਸਵਾਗਤ ਕਰਦੇ ਹੋਏ ਜਸ਼ਨ ਚਹਿਲ ਤੇ ਹੋਰ ਕਾਂਗਰਸੀ ਆਗੂ।
Advertisement

ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 13 ਦਸੰਬਰ
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ‘ਆਪ’ ਦੇ ਸਰਗਰਮ ਨੌਜਵਾਨ ਆਗੂ ਅਤੇ ਹਲਕਾ ਰਾਮਪੁਰਾ ਫੂਲ ਤੋਂ ‘ਆਪ’ ਵਿਧਾਇਕ ਬਲਕਾਰ ਸਿੱਧੂ ਦੇ ਨਿੱਜੀ ਸਹਾਇਕ ਰਹਿ ਚੁੱਕੇ ਸੀਰਾ ਮੱਲੂਆਣਾ ਅੱਜ ਪਿੰਡ ਜਲਾਲ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾਈ ਬੁਲਾਰੇ ਤੇ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਆਗੂ ਜਸ਼ਨਦੀਪ ਸਿੰਘ ਚਹਿਲ ਦੀ ਅਗਵਾਈ ‘ਚ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ। ਸੀਰਾ ਮੱਲਆਣਾ ਨੇ ਦੋਸ਼ ਲਾਇਆ ਕਿ ਸੱਤਾਧਾਰੀ ‘ਆਪ’ ਸਰਕਾਰ ਤੇ ਇਸ ਦੇ ਵਿਧਾਇਕ ਲੋਕਾਂ ਦੀ ਉਮੀਦਾਂ ’ਤੇ ਪੂਰਾ ਉੱਤਰਨ ’ਚ ਬੁਰੀ ਤਰ੍ਹਾਂ ਨਾਕਾਮ ਰਹੇ ਹਨ, ਜਿਸ ਕਰਕੇ ਸਮਾਜ ਦੇ ਸਾਰੇ ਵਰਗ ਆਪਣੇ ਖੁਦ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਹਲਕਾ ਰਾਮਪੁਰਾ ਫੂਲ ’ਚ ਕਾਂਗਰਸ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨਗੇ। ਸੂਬਾ ਬੁਲਾਰੇ ਜਸ਼ਨਦੀਪ ਸਿੰਘ ਚਹਿਲ, ਬਲਾਕ ਭਗਤਾ ਦੇ ਪ੍ਰਧਾਨ ਅੰਗਰੇਜ਼ ਸਿੰਘ ਸਿਰੀਏਵਾਲਾ ਤੇ ਬਲਾਕ ਫੂਲ ਦੇ ਪ੍ਰਧਾਨ ਗੁਰਚਰਨ ਸਿੰਘ ਧਾਲੀਵਾਲ ਨੇ ਸੀਰਾ ਮੱਲੂਆਣਾ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ ਤੇ ਉਨ੍ਹਾਂ ਦੀ ਸ਼ਮੂਲੀਅਤ ਨਾਲ ਕਾਂਗਰਸ ਨੂੰ ਹਲਕੇ ’ਚ ਵੱਡੀ ਮਜ਼ਬੂਤੀ ਮਿਲੇਗੀ। ਇਸ ਮੌਕੇ ਕਾਲਾ ਜਲਾਲ, ਜੁਗਿੰਦਰ ਸਿੰਘ ਗੁਰੂਸਰ, ਸਰਪੰਚ ਉਂਕਾਰ ਬਰਾੜ, ਰਿੰਪਲ ਭੱਲਾ, ਜੀਤ ਚਹਿਲ, ਪਰਮਜੀਤ ਜਲਾਲ ਮੈਂਬਰ ਬਲਾਕ ਸੰਮਤੀ, ਬਲਵਿੰਦਰ ਜਲਾਲ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement